ਲੋਕਾਂ ਨੇ ਭਾਰਤ-ਪਾਕਿ ਸਮਝੌਤਾ ਬੱਸ ਨੂੰ ਤੁਰੰਤ ਬੰਦ ਕਰਨ ਦੀ ਕੀਤੀ ਮੰਗ

02/19/2019 3:32:38 AM

ਰੋਪੜ (ਪ੍ਰਭਾਕਰ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਕੁਝ ਦਿਨ ਪਹਿਲਾਂ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ 44 ਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸ਼ਰਧਾਂਜਲੀਆਂ ਤੇ ਪਾਕਿਸਤਾਨ ਦੇ ਵਿਰੋਧ ਵਿਚ ਫੂਕੇ ਜਾ ਰਹੇ ਪੁਤਲਿਆਂ ਕਾਰਨ ਸ਼ਹਿਰਾਂ ਵਿਚ ਲੱਗ ਰਹੇ ਜਾਮ ਨੂੰ ਦੇਖਦੇ ਹੋਏ ਅੱਜ ਭਾਰਤ-ਪਾਕਿ ਸਮਝੌਤਾ ਬੱਸ ਦਿੱਲੀ ਖੰਨਾ ਤੋਂ ਹੁੰਦੀ ਹੋਈ ਰਾਹੋਂ ਬੱਸ ਸਟੈਂਡ ਤੋਂ 11 ਵੱਜ ਕੇ 59 ਮਿੰਟ ’ਤੇ ਪਾਕਿਸਤਾਨ ਲਈ ਨਿਕਲੀ। ਇਸੇ ਤਰ੍ਹਾਂ ਬੱਸ 12 ਵੱਜ ਕੇ 47 ਮਿੰਟ ’ਤੇ ਰਾਹੋਂ ਤੋਂ ਦਿੱਲੀ ਲਈ ਗੁਜ਼ਰੀ ਇਸ ਬੱਸ ਨੂੰ ਲੰਘਾਉਣ ਲਈ ਨਵਾਂਸ਼ਹਿਰ ਦੇ ਡੀ.ਐੱਸ.ਪੀ. ਮੁਖਤਿਆਰ ਰਾਏ ਤੇ ਰਾਹੋਂ ਦੇ ਐੱਸ.ਐੱਚ.ਓ. ਸੁਭਾਸ਼ ਬਾਠ ਪੁਲਸ ਦੀਆਂ ਵੱਖ-ਵੱਖ ਗੱਡੀਆਂ ਬੱਸ ਨੂੰ ਨਵਾਂਸ਼ਹਿਰ ਦੀ ਹੱਦ ਤੋਂ ਲੰਘਾਉਣ ਲਈ ਤਾਇਨਾਤ ਸਨ। ਰਾਹੋਂ ਵਿਚੋਂ ਇਸ ਬੱਸ ਦੇ ਗੁਜ਼ਰਨ ਨਾਲ ਲੋਕਾਂ ਦੇ ਮਨਾਂ ਵਿਚ ਕਾਫੀ ਰੋਸ ਪਾਇਆ ਗਿਆ। ਲੋਕਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਭਾਰਤ-ਪਾਕਿ ਸਮਝੌਤਾ ਬੱਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਤਾਂ ਜੋ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਦੇ 44 ਜਵਾਨਾਂ ਦੇ ਪਰਿਵਾਰਾਂ ਦੇ ਜ਼ਖਮਾਂ ’ਤੇ ਮੱਲ੍ਹਮ ਲੱਗ ਸਕੇ।

Related News