ਗਲੋਬਲ ਫਾਰਮੇਸੀ ਕਾਲਜ ’ਚ ਸੈਮੀਨਾਰ

02/16/2019 3:27:54 AM

ਰੋਪੜ (ਅਵਿਨਾਸ਼)-ਗਲੋਬਲ ਫਾਰਮੇਸੀ ਕਾਲਜ ਕਾਹਨਪੁਰ ਖੂਹੀ ’ਚ ਕੰਪਿਊਟੇਸ਼ਨਲ ਅਤੇ ਐਕਸਪੈਰੀਮੈਂਟਲ ਬਾਇਓਫਿਜ਼ਿਕਸ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ’ਚ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ’ਚ ਜਾਮੀਆ ਹਮਦਰਦ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਨੌਜਵਾਨ ਵਿਗਿਆਨੀ ਡਾ. ਜਸਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਬਾਰੇ ਗਿਆਨ ਦਿੱਤਾ। ਉਨ੍ਹਾਂ ਇਸ ਖੇਤਰ ’ਚ ਰੋਜ਼ਗਾਰ ਅਤੇ ਰਿਸਰਚ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਦੇ ਵਿਦਿਆਰਥੀਆਂ ਨੂੰ ਇਸ ਖੇਤਰ ’ਚ ਨਵੀਆਂ ਪੁਲਾਂਘਾ ਪੁੱਟਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰ੍ਰਿੰ. ਡਾ. ਵੀ. ਕੇ. ਲਾਂਬਾ ਅਤੇ ਵਾਇਸ ਪ੍ਰਿੰ. ਡਾ. ਅਵਿਨਾਸ਼ ਸ਼ਰਮਾ ਵਲੋਂ ਗੈਸਟ ਲੈਕਚਰਾਰ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਫਾਰਮੇਸੀ ਕਾਲਜ ਦਾ ਸਮੂਹ ਸਟਾਫ, ਪ੍ਰੋ. ਮਨੀਸ਼ਾ ਬੰਗਾ, ਪ੍ਰੋ. ਸ਼ਿਖਾ ਸ਼ਰਮਾ ਤੋਂ ਇਲਾਵਾ ਪ੍ਰਿਯਾ ਸ਼ਰਮਾ, ਕਨਿਕਾ, ਸ਼ਿਲਪਾ, ਇੰਦਰਪ੍ਰੀਤ, ਪ੍ਰਵੀਨ ਸਮੇਤ ਹੋਰ ਸਟਾਫ ਹਾਜ਼ਰ ਸੀ।

Related News