ਸਵਾਈਨ ਫਲੂ ਦੇ 1 ਹੋਰ ਰੋਗੀ ਦੀ ਹੋਈ ਪੁਸ਼ਟੀ

01/20/2019 11:50:13 AM

ਰੋਪੜ (ਕੈਲਾਸ਼)-ਅੱਜ ਇਕ ਨਵੇਂ ਸਵਾਈਨ ਫਲੂ ਦੇ ਰੋਗੀ ਦੀ ਪੁਸ਼ਟੀ ਹੋ ਜਾਣ ਨਾਲ ਜ਼ਿਲੇ ’ਚ ਹੁਣ ਤੱਕ ਰੋਗੀਆਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਦੇ ਜਗਜੀਤ ਨਗਰ ਨਿਵਾਸੀ ਜਤਿੰਦਰ ਕੁਮਾਰ ਨੂੰ ਸਥਾਨਕ ਪ੍ਰਾਈਮ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਜਿਸ ਨੂੰ ਕੁਝ ਦਿਨਾਂ ਤੋਂ ਨਜ਼ਲਾ, ਜ਼ੁਕਾਮ ਤੇ ਖਾਂਸੀ ਆਦਿ ਦੀ ਸ਼ਿਕਾਇਤ ਸੀ। ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਅਮਰਿੰਦਰ ਸਿੰਘ ਗਿੱਲ ਵਲੋਂ ਉਸ ਦੀ ਸ਼ੱਕੀ ਹਾਲਤ ਨੂੰ ਦੇਖਦਿਆਂ ਉਸ ਉਸ ਨੂੰ ਚੰਡੀਗਡ਼੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਸੀ। ਸਵਾਈਨ ਫਲੂ ਦੇ ਕਾਰਨ ਰੋਗੀ ਨੂੰ ਨਿਮੋਨੀਆ ਹੋਣ ਦੀ ਸ਼ਿਕਾਇਤ ਹੋ ਸਕਦੀ ਹੈ। ਜਿਸ ਕਾਰਨ ਉਸ ਦਾ ਇਲਾਜ ਕਰਨ ਲਈ ਆਈਸੋਲੇਸ਼ਨ ਦੀ ਜ਼ਰੂਰਤ ਪੈਂਦੀ ਹੈ। ਬੀਤੇ ਦਿਨ ਵੀ ਇਕ ਸ਼ੱਕੀ ਰੋਗੀ ਦਾ ਟੈਸਟ ਸਿਵਲ ਹਸਪਤਾਲ ਤੋਂ ਭੇਜਿਆ ਗਿਆ ਸੀ ਪਰ ਉਸ ਰੋਗੀ ਦੀ ਰਿਪੋਰਟ ’ਚ ਸਵਾਈਨ ਫਲੂ ਨਹੀਂ ਹੈ। ਇਸ ਸਰਦੀ ਦੇ ਮੌਸਮ ’ਚ ਰੋਗੀਆਂ ਦੀ ਗਿਣਤੀ 10 ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਨਜ਼ਲਾ, ਜ਼ੁਕਾਮ ਦੇ ਰੋਗੀਆਂ ਨੂੰ ਇਕ ਦੂਸਰੇ ਦੇ ਸੰਪਰਕ ’ਚ ਆਉਣ ਅਤੇ ਭੀਡ਼ ਵਾਲੇ ਖੇਤਰਾਂ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ ਤਾਂ ਕਿ ਰੋਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਦੂਜੇ ਪਾਸੇ ਜਦੋਂ ਇਸ ਸਬੰਧ ’ਚ ਕਾਰਜਕਾਰੀ ਸਿਵਲ ਸਰਜਨ ਡਾ. ਅਵਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਜਦੋਂ ਕਿ ਜ਼ਿਲਾ ਐਪੀਡੋਮੋਲੋਜਿਸਟ ਡਾ. ਹਰਮਨਦੀਪ ਕੌਰ ਪਹਿਲਾਂ ਹੀ ਛੁੱਟੀ ’ਤੇ ਚੱਲ ਰਹੇ ਹਨ।

Related News