44 ਗ੍ਰਾਮ ਹੈਰੋਇਨ ਸਣੇ 1 ਕਾਬੂ

01/20/2019 11:49:55 AM

ਰੋਪੜ (ਪ੍ਰਭਾਕਰ)- ਐੱਸ.ਐੱਚ.ਓ. ਸੁਭਾਸ਼ ਬਾਠ ਤੇ ਏ.ਐੱਸ.ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਅੱਡਾ ਸੋਇਤਾ ਦੇ ਕੋਲ ਚੈਕਿੰਗ ਕਰ ਰਹੀ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜਤਿੰਦਰ ਸਿੰਘ (ਹੈਪੀ) ਪੁੱਤਰ ਰਾਜਪਾਲ ਵਾਸੀ ਸੋਇਤਾ ਜੋ ਕਿ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ ਉਹ ਅੱਜ ਵੀ ਆਪਣੇ ਘਰ ਦੇ ਗੇਟ ਅੱਗੇ ਬੈਠ ਕੇ ਗਾਹਕਾਂ ਨੂੰ ਹੈਰੋਇਨ ਵੇਚ ਰਿਹਾ ਹੈ ਜੇਕਰ ਰੇਡ ਕੀਤੀ ਜਾਵੇ ਤਾਂ ਉਸ ਕੋਲੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਹੋ ਸਕਦੀ ਹੈ। ਡੀ.ਐੱਸ.ਪੀ. ਮੁਖਤਿਆਰ ਰਾਏ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਏ.ਐੱਸ.ਆਈ. ਸੁਰਿੰਦਰ ਸਿੰਘ, ਏ.ਐੱਸ.ਆਈ. ਅਮਰਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਨੇ ਘਰ ਦੇ ਗੇਟ ਦੇ ਅੱਗੇ ਬੈਠੇ ਜਤਿੰਦਰ ਸਿੰਘ ਨੂੰ ਮੌਕੇ ’ਤੇ ਹੈਰੋਇਨ ਵੇਚਦੇ ਹੋਏ ਕਾਬੂ ਕੀਤਾ। ਇਸ ਕੋਲੋਂ 44 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 25 ਲੱਖ ਰੁਪਏ ਬਣਦੀ ਹੈ ਇਸ ਦੇ ਖਿਲਾਫ਼ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰ ਕੇ ਮੁਲਜ਼ਮ ਜਤਿੰਦਰ ਸਿੰਘ ਨੂੰ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ। ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਮੁਲਜ਼ਮ ਨੂੰ ਲੁਧਿਆਣਾ ਜੇਲ ਭੇਜਿਆ ਗਿਆ।

Related News