ਪਰਿਵਾਰ ਦੀ ਉੱਨਤੀ ’ਚ ਔਰਤ ਦਾ ਵਿਸ਼ੇਸ਼ ਯੋਗਦਾਨ

01/16/2019 9:24:12 AM

ਰੋਪੜ (ਤ੍ਰਿਪਾਠੀ) - ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ. ਨਵਾਂਸ਼ਹਿਰ ਵਲੋਂ ਪਿੰਡ ਬੇਗਮਪੁਰ ਵਿਚ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਖੋਲੇ ਗਏ 68ਵੇਂ ਮੁਫ਼ਤ ਸਿਲਾਈ ਸਿੱਖਿਆ ਸੈਂਟਰ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਸਿੱਖਿਆ ਪ੍ਰਾਪਤ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ। ਅਮਰੀਕ ਸਿੰਘ ਸੈਕਟਰੀ ਕੋ.ਆਪ ਸੋਸਾਇਟੀ ਨੇ ਟਰੱਸਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਰਿਵਾਰ ਦੀ ਉੱਨਤੀ ’ਚ ਔਰਤ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਜਿੱਥੇ ਔਰਤਾਂ ਦਾ ਸਿੱਖਿਅਤ ਹੋਣਾ ਜ਼ਰੂਰੀ ਹੈ ਉੱਥੇ ਸਵੈ ਨਿਰਭਰ ਹੋਣਾ ਵੀ ਜ਼ਰੂਰੀ ਹੈ ਤਾਂ ਹੀ ਦੇਸ਼ ਤੇ ਕੌਮ ਦੀ ਤਰੱਕੀ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਹਰ ਨਿਰੰਜਣ ਸਿੰਘ, ਸਰਬਜੀਤ ਅਮਰੀਕ ਸਿੰਘ ਸਕੱਤਰ, ਰੀਤਾ ਰਾਣੀ, ਕੁਲਵਿੰਦਰ ਕੁਮਾਰ, ਸੰਤੋਸ਼ ਕੁਮਾਰੀ, ਹਰਵਿੰਦਰ ਕੌਰ, ਪਰਮਜੀਤ ਕੌਰ, ਕੁਲਜੀਤ ਕੌਰ, ਕੇਵਲ ਕ੍ਰਿਸ਼ਨ , ਹਰਮੇਸ਼, ਪਰਮਜੀਤ, ਸਤਨਾਮ ਸਿੰਘ ਫੌਜੀ, ਸਤੀਸ਼, ਦਰਸ਼ਨ ਰਾਮ, ਡਾ. ਸੁਰਜੀਤ ਰਾਮ, ਰਾਮ ਆਸਰਾ ਆਦਿ ਹਾਜ਼ਰ ਸਨ।

Related News