ਜਿੱਤ ਮਗਰੋਂ ਮਨੀਸ਼ ਤਿਵਾੜੀ ਨੂੰ ਮਿਲਣ ਪੁੱਜੇ ਸੰਦੋਆ ਦਾ ਕੀਤਾ ਵਿਰੋਧ, ਕਿਹਾ ''ਗੱਦਾਰ''
Friday, May 24, 2019 - 11:21 AM (IST)
ਰੋਪੜ (ਸੋਜਣ ਸੈਣੀ) - ਬੀਤੇ ਦਿਨ ਮਨੀਸ਼ ਤਿਵਾੜੀ ਦੀ ਕੋਠੀ ਪਹੁੰਚੇ ਅਮਰਜੀਤ ਸਿੰਘ ਸੰਦੋਆ ਦਾ ਕਾਂਗਰਸੀਆਂ ਨੇ ਗੱਦਾਰ ਕਹਿੰਦੇ ਹੋਏ ਨਾ ਸਿਰਫ ਵਿਰੋਧ ਕੀਤਾ ਸਗੋਂ ਉਨ੍ਹਾਂ ਨੂੰ ਵਾਪਸ ਜਾਣ ਲਈ ਵੀ ਮਜ਼ਬੂਰ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਕਰਨ ਮਗਰੋਂ ਮਨੀਸ਼ ਤਿਵਾੜੀ ਦੀ ਕੋਠੀ 'ਚ ਕਾਂਗਰਸੀਆਂ ਦਾ ਹਜ਼ੂਮ ਇਕੱਠਾ ਹੋ ਗਿਆ, ਜਿਸ ਦੌਰਾਨ ਆਮ ਆਦਮੀ ਪਾਰਟੀ ਛੱਡ ਕੇ ਕੁਝ ਸਮਾਂ ਪਹਿਲਾਂ ਕਾਂਗਰਸੀ 'ਚ ਸ਼ਾਮਲ ਹੋਏ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇਣ ਲਈ ਉਥੇ ਪਹੁੰਚ ਗਏ। ਸੰਦੋਆ ਨੂੰ ਉਥੇ ਵੇਖਦੇ ਸਾਰ ਹੀ ਇਕ ਕਾਂਗਰਸੀ ਦਾ ਪਾਰਾ ਚੜ੍ਹ ਗਿਆ, ਜਿਸ ਨੇ ਸੰਦੋਆ ਨੂੰ ਗੱਦਾਰ ਦੱਸਦੇ ਹੋਏ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਸੰਦੋਆ ਦਾ ਕਹਿਣਾ ਹੈ ਕਿ ਉਸ ਦੇ ਬੂਥ ਤੋਂ ਕਾਂਗਰਸ ਨੂੰ ਲੀਡ ਹੀ ਮਿਲੀ ਹੈ।
ਇਸ ਸਾਰੇ ਹੰਗਾਮੇ ਬਾਰੇ ਜਦੋਂ ਨਰਿੰਦਰ ਬੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸੰਦੋਆ ਕਰਕੇ ਕਾਂਗਰਸ ਨੂੰ ਨੁਕਸਾਨ ਹੋਣ ਅਤੇ ਕੁਝ ਦੋਗਲੇ ਕਾਂਗਰਸੀਆਂ ਦਾ ਵਿਰੋਧ ਕੀਤੇ ਜਾਣ ਦੀ ਵੀ ਗੱਲ ਕਹੀ। ਦੱਸ ਦੇਈਏ ਕਿ ਚੋਣਾਂ ਤੋਂ ਕੁਝ ਸਮਾਂ ਪਹਿਲਾਂ 'ਆਪ' ਛੱਡ ਕਾਂਗਰਸ 'ਚ ਸ਼ਾਮਲ ਹੋਏ ਅਮਰਜੀਤ ਸੰਦੋਆ ਦੇ ਇਸ ਵਿਰੋਧ ਨੇ ਕਿਤੇ ਨਾ ਕਿਤੇ ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕਾਂਗਰਸ 'ਚ ਸ਼ਾਮਲ ਹੋ ਕੇ ਕਿਤੇ ਉਨ੍ਹਾਂ ਨੇ ਕੋਈ ਗਲਤੀ ਤਾਂ ਨਹੀਂ ਕਰ ਦਿੱਤੀ।