ਸ਼ਾਹ ਨਹਿਰ ਦੀ ਟੁੱਟੀ ਰੇਲਿੰਗ ਦੁਰਘਟਨਾਵਾਂ ਨੂੰ ਦੇ ਰਹੀ ਸੱਦਾ

Saturday, Jan 06, 2018 - 01:26 PM (IST)

ਸ਼ਾਹ ਨਹਿਰ ਦੀ ਟੁੱਟੀ ਰੇਲਿੰਗ ਦੁਰਘਟਨਾਵਾਂ ਨੂੰ ਦੇ ਰਹੀ ਸੱਦਾ

ਮੁਕੇਰੀਆਂ (ਜੱਜ)— ਪਿੰਡ ਪਟਿਆਲ ਤੋਂ ਪਿੰਡ ਬਰਿਆਹਾ, ਕੁਲੂੱਵਾਲ, ਸਹਾਲੀਆਂ, ਸੜੋਆ, ਅਰਥੇਵਾਲ, ਸਹਿਰਕੋਵਾਲ ਆਦਿ ਕਈ ਪਿੰਡਾਂ ਨੂੰ ਜਾਣ ਵਾਲੀ ਲਿੰਕ ਸੜਕ ਜਿੱਥੇ ਹਰ ਰੋਜ਼ ਸਵੇਰੇ ਤੋਂ ਸ਼ਾਮ ਰਾਹਗੀਰਾਂ, ਵਾਹਨ ਚਾਲਕਾਂ ਦਾ ਆਣਾ-ਜਾਣਾ ਲੱਗਿਆ ਰਹਿੰਦਾ ਹੈ, ਦੇ ਰਸਤੇ 'ਚ ਪਿੰਡ ਪਟਿਆਲ ਦੇ ਬਾਹਰ ਨਿਕਲਦੇ ਹੀ ਸ਼ਾਹ ਨਹਿਰ ਫੀਡਰ ਨੰ 2 ਉਪਰ ਬਣੀ ਪੁਲੀ ਦੀਆਂ ਦੋਨਾਂ ਸਾਇਡਾਂ ਦੀ ਲੋਹੇ ਦੀ ਰੇਲਿੰਗ ਪਿੱਛਲੇ ਕਈ ਸਾਲਾਂ ਤੋਂ ਟੁੱਟੀ ਹੋਣ ਕਾਰਨ ਲੋਕਾਂ ਨੂੰ ਹਰ ਵੇਲੇ ਇੱਥੇ ਕੋਈ ਮੰਦਭਾਗੀ ਦੁਰਘਟਨਾਵਾਂ ਹੋਣ ਦਾ ਖਦਸ਼ਾ ਰਹਿੰਦਾ ਹੈ। ਪਿੰਡ ਪਟਿਆਲ ਵਾਸੀ ਦਵਿੰਦਰ ਸਿੰਘ ਰਾਜਾ, ਹਰਜੀਤ ਸਿੰਘ, ਹਜ਼ਾਰਾ ਸਿੰਘ, ਜਨਕ ਸਿੰਘ ਤੇ ਹੋਰ ਰਾਹਗੀਰਾਂ ਨੇ ਕਿਹਾ ਕਿ ਕਰੀਬ 10 ਸਾਲ ਹੋ ਗਏ ਨੇ, ਇਸ ਪੁਲੀ ਦੀ ਰੇਲਿੰਗ ਟੁੱਟੀ ਨੂੰ ਪਰ ਅੱਜ ਤੱਕ ਇਸ ਦੀ ਮੁਰੰਮਤ ਵੱਲ ਕਿਸੇ ਨੇ ਵੀ ਕੁਝ ਵੀ ਨਹੀਂ ਕੀਤਾ। ਕਈ ਵਾਰ ਸਬੰਧਿਤ ਵਿਭਾਗ ਨੂੰ ਕਿਹਾ ਗਿਆ ਹੈ, ਵਿਭਾਗ ਦੇ ਧਿਆਨ 'ਚ ਵੀ ਹੈ, ਪਰ ਅਜੇ ਤੱਕ ਰੇਲਿੰਗ ਨਹੀਂ ਬਣੀ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਹੈ। 
ਕੀ ਕਹਿੰਦੇ ਹਨ ਐੱਸ. ਡੀ. ਓ : ਟੁੱਟੀ ਰੇਲਿੰਗ ਸਬੰਧੀ ਜਦ ਨਹਿਰੀ ਵਿਭਾਗ ਦੇ ਐੱਸ.ਡੀ.ਓ ਵਿਨੇ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਹਿਰ ਉੱਪਰ ਪੁੱਲੀ ਦੀਆਂ ਦੋਨਾਂ ਸਾਇਡਾਂ ਦੀ ਟੁੱਟੀ ਰੇਲਿੰਗ ਸਬੰਧੀ ਵਿਭਾਗ ਵੱਲੋਂ 2 ਸਾਲ ਪਹਿਲਾਂ ਸਰਕਾਰ ਤੋਂ ਫੰਡ ਵਾਸਤੇ ਮੰਗ ਕੀਤੀ ਗਈ ਸੀ, ਪਰ ਫੰਡ ਨਹੀਂ ਆਏ, ਹੁਣ ਦੁਬਾਰਾ ਸਰਕਾਰ ਤੋਂ ਫੰਡਾਂ ਲਈ ਮੰਗ ਕੀਤੀ ਜਾ ਰਹੀ ਹੈ। 


Related News