''ਰਾਕ ਗਾਰਡਨ'' ਦੇ ਤੀਜੇ ਫੇਜ਼ ''ਚ ਨਹੀਂ ਜਾਂਦੇ ਸੈਲਾਨੀ

02/05/2019 1:23:14 PM

ਚੰਡੀਗੜ੍ਹ (ਰਮੇਸ਼) : 'ਰਾਕ ਗਾਰਡਨ' 'ਚ ਵਿਆਹਾਂ ਦੇ ਖਿਲਾਫ ਇਕ ਪਟੀਸ਼ਨ 'ਤੇ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈਕੋਰਟ 'ਚ ਜਵਾਬ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ 'ਰਾਕ ਗਾਰਡਨ' 'ਚ ਜਿੱਥੇ ਮੈਰਿਜ ਦੀ ਇਜਾਜ਼ਤ ਦਿੱਤੀ, ਉਹ ਰਾਕ ਗਾਰਡਨ ਦਾ ਥਰਡ ਫੇਜ਼ ਹੈ, ਜਿੱਥੇ ਸੈਲਾਨੀ ਨਹੀਂ ਜਾਂਦੇ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਅਜਿਹੀ ਥਾਂ ਨੂੰ ਮੈਰਿਜ ਫੰਕਸ਼ਨ ਲਈ ਜਾਰੀ ਕਰਨ ਦਾ ਫੈਸਲਾ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਜਵਾਬ 'ਤੇ ਹਾਈਕੋਰਟ ਨੇ ਮਾਮਲੇ ਦੀ ਸੁਣਵਾਈ 20 ਫਰਵਰੀ ਤੱਕ ਟਾਲ ਦਿੱਤੀ। 
'ਰਾਕ ਗਾਰਡਨ' 'ਚ ਵਿਆਹਾਂ ਦੀ ਇਜਾਜ਼ਤ ਦਿੱਤੇ ਜਾਣ ਨੂੰ ਹਾਈਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਗਈ ਸੀ ਅਤੇ ਇਸ ਹੁਕਮ ਨੂੰ ਹੀ ਰੱਦ ਕੀਤੇ ਜਾਣ ਦੀ ਹਾਈਕੋਰਟ ਤੋਂ ਮੰਗ ਕੀਤੀ ਗਈ। ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਅਤੇ ਜਸਟਿਸ ਅਰੁਣ ਪੱਲੀ ਦੀ ਬੈਂਚ ਨੇ ਇਸ ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੀ ਸੈਕਿੰਡ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਕੁਮਾਰ ਗਰਗ ਵਲੋਂ ਐਡਵੋਕੇਟ ਐੱਚ. ਸੀ. ਅਰੋੜਾ ਰਾਹੀਂ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ। 
ਹਾਈਕੋਰਟ ਨੇ ਦੱਸਿਆ ਕਿ ਪਿਛਲੇ ਸਾਲ 19 ਜੂਨ ਨੂੰ ਗ੍ਰਹਿ ਸਕੱਤਰ ਨੇ ਇਹ ਕਹਿੰਦੇ ਹੋਏ 'ਰਾਕ ਗਾਰਡਨ' ਦੇ ਥਰਡ ਫੇਜ਼ 'ਚ ਵਿਆਹਾਂ 'ਤੇ ਪਾਬੰਦੀ ਲਾਈ ਸੀ ਕਿ ਇਨ੍ਹਾਂ ਸਮਾਰੋਹਾਂ ਦੇ ਕਾਰਨ ਇੱਥੇ ਕਾਫੀ ਗੰਦਗੀ ਅਤੇ ਕੂੜਾ ਜਮ੍ਹਾਂ ਹੋ ਜਾਂਦਾ ਹੈ, ਜਿਸ ਦੇ ਚੱਲਦਿਆਂ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਕਾਫੀ ਦਿੱਕਤ ਹੁੰਦੀ ਹੈ। ਇਹ ਸਾਈਲੈਂਸ ਜ਼ੋਨ 'ਚ ਹੈ, ਅਜਿਹੇ 'ਚ ਇੱਥੇ ਇਸ ਤਰ੍ਹਾਂ ਦੇ ਆਯੋਜਨ ਨਾਲ ਧੁਨੀ ਪ੍ਰਦੂਸ਼ਣ ਵਧੇਗਾ ਅਤੇ ਇੱਥੇ ਐਲਾਨੀ ਗਈ ਸਾਈਲੈਂਸ ਜੋਨ ਦਾ ਕੋਈ ਅਰਥ ਹੀ ਨਹੀਂ ਰਹੇਗਾ। 


Babita

Content Editor

Related News