ਅੱਠ ਮਹੀਨਿਆਂ ਬਾਅਦ ਖੁੱਲ੍ਹਿਆ ਰਾਕ ਗਾਰਡਨ, ਬਿਨਾਂ ਮਾਸਕ ਤੋਂ ਘੁੰਮਦੇ ਦਿਖਾਈ ਦਿੱਤੇ ਸੈਲਾਨੀ

11/20/2020 10:10:27 AM

ਚੰਡੀਗੜ੍ਹ (ਰਾਜਿੰਦਰ): ਅੱਠ ਮਹੀਨਿਆਂ ਤੋਂ ਬੰਦ ਪਿਆ ਸ਼ਹਿਰ ਦਾ ਸਭ ਤੋਂ ਪ੍ਰਮੁੱਖ ਸੈਰ-ਸਪਾਟੇ ਵਾਲੀ ਥਾਂ ਰਾਕ ਗਾਰਡਨ ਵੀਰਵਾਰ ਨੂੰ ਸੈਲਾਨੀਆਂ ਅਤੇ ਸ਼ਹਿਰਵਾਸੀਆਂ ਲਈ ਖੋਲ੍ਹ ਦਿੱਤਾ ਗਿਆ। ਪਹਿਲੇ ਦਿਨ ਹੀ ਉਮੀਦ ਤੋਂ ਜ਼ਿਆਦਾ ਲੋਕ ਰਾਕ ਗਾਰਡਨ ਦੇਖਣ ਪਹੁੰਚੇ। ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ 1600 ਦੇ ਕਰੀਬ ਲੋਕ ਰਾਕ ਗਾਰਡਨ ਆਏ। ਸ਼ਹਿਰ ਵਿਚ ਕੋਰੋਨਾ ਦੇ ਕੇਸ ਵੱਧਣ ਦੇ ਚੱਲਦੇ ਪ੍ਰਸ਼ਾਸਨ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਪਰ ਬਾਵਜੂਦ ਇਸ ਦੇ ਲੋਕ ਕੋਰੋਨਾ ਨੂੰ ਲੈ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵਿਖਾਈ ਦਿੱਤੇ। ਇੱਥੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇੱਥੋਂ ਤੱਕ ਕਿ ਕਈ ਥਾਈਂ ਤਾਂ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਨਹੀਂ ਰੱਖਿਆ ਗਿਆ।

ਇਹ ਵੀ ਪੜ੍ਹੋਕਾਰ ਅੰਦਰ ਸੜ ਕੇ ਸੁਆਹ ਹੋਣ ਵਾਲੇ 5 ਮਿੱਤਰਾਂ ਨੇ ਮਰਨ ਤੋਂ ਪਹਿਲਾਂ ਕਰਾਈ ਤਸਵੀਰ ਬਣੀ ਆਖ਼ਰੀ ਯਾਦ

ਪੰਜਾਬ-ਹਰਿਆਣਾ ਅਤੇ ਹੋਰ ਰਾਜਾਂ ਤੋਂ ਵੀ ਪਹੁੰਚੇ ਲੋਕ
ਪ੍ਰਸ਼ਾਸਨ ਵਲੋਂ ਐਂਟਰੀ 'ਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਇਲਾਵਾ ਹਰ ਇਕ ਵਿਅਕਤੀ ਦੇ ਸਰੀਰ ਦਾ ਤਾਪਮਾਨ ਵੀ ਜਾਂਚਿਆ ਜਾ ਰਿਹਾ ਸੀ। ਤਾਪਮਾਨ ਦੇ ਆਮ ਵਾਂਗ ਹੋਣ ਤੋਂ ਬਾਅਦ ਹੀ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਕੋਰੋਨਾ ਦੀ ਇਨਫੈਕਸ਼ਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਰਾਕ ਗਾਰਡਨ ਅੰਦਰ ਗਰੁੱਪ ਸੈਲਫੀ ਖਿੱਚਣ 'ਤੇ ਰੋਕ ਲਾਈ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਦਿਨ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਉਮੀਦ ਤੋਂ ਜ਼ਿਆਦਾ ਲੋਕ ਰਾਕ ਗਾਰਡਨ ਦੇਖਣ ਪਹੁੰਚੇ ਹਨ। ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਵੀ ਲੋਕ ਪਹਿਲੇ ਦਿਨ ਰਾਕ ਗਾਰਡਨ ਦੇਖਣ ਪਹੁੰਚੇ ਹਨ।

ਇਹ ਵੀ ਪੜ੍ਹੋਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਵਲੋਂ ਅਸਤੀਫ਼ਾ

ਇਹ ਵੀ ਪੜ੍ਹੋ:  ਬਾਜਵਾ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖ਼ੀ ਚਿੱਠੀ, ਖ਼ੋਜਾਰਥੀਆਂ ਨੂੰ ਵਜੀਫ਼ੇ ਦੇਣ ਦੀ ਕੀਤੀ ਅਪੀਲ


Shyna

Content Editor

Related News