...ਤੇ ਹੁਣ ਕੋਰੋਨਾ ਮਰੀਜ਼ਾਂ ਨੂੰ ਖਾਣਾ ਤੇ ਦਵਾਈਆਂ ਪਹੁੰਚਾਵੇਗਾ ''ਦੂਤ''

Sunday, May 24, 2020 - 02:14 PM (IST)

...ਤੇ ਹੁਣ ਕੋਰੋਨਾ ਮਰੀਜ਼ਾਂ ਨੂੰ ਖਾਣਾ ਤੇ ਦਵਾਈਆਂ ਪਹੁੰਚਾਵੇਗਾ ''ਦੂਤ''

ਚੰਡੀਗੜ੍ਹ (ਪਾਲ) : ਕੋਰੋਨਾ ਮਰੀਜ਼ਾਂ ਦੇ ਨਾਲ ਫਰੰਟ ਲਾਈਨ 'ਤੇ ਮੈਡੀਕਲ ਸਟਾਫ ਕੰਮ ਕਰ ਰਿਹਾ ਹੈ। ਹਰ ਤਰ੍ਹਾਂ ਦੇ ਸੇਫਟੀ ਮੇਜਰਸ ਨੂੰ ਧਿਆਨ 'ਚ ਰੱਖਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਮੈਡੀਕਲ ਸਟਾਫ ਵਾਇਰਸ ਦੀ ਲਪੇਟ 'ਚ ਆ ਰਿਹਾ ਹੈ। ਸਿਹਤ ਵਰਕਰਾਂ ਨੂੰ ਇਸ ਤੋਂ ਬਚਾਉਣ ਲਈ ਪੀ. ਜੀ. ਆਈ. ਨੇ ਆਟੋਮੇਟਿਡ ਰੋਬੋਟਿਕ ਟਰਾਲੀ ਬਣਾਈ ਹੈ, ਜੋ ਮਰੀਜ਼ਾਂ ਤੱਕ ਖਾਣਾ, ਦਵਾਈਆਂ ਪਹੁੰਚਾਉਣ ਦੇ ਨਾਲ ਹੀ ਦੂਜਾ ਜ਼ਰੂਰੀ ਸਮਾਨ ਵੀ ਦੇਵੇਗੀ। ਇਸ ਟਰਾਲੀ ਨੂੰ ਪੀ. ਜੀ. ਆਈ. ਦੇ ਡਾਕਟਰ ਪ੍ਰਣਯ ਮਹਾਜਨ ਅਤੇ ਡਾ. ਸ਼ੈਲੇਸ਼ ਗਾਹੁਕਰ ਨੇ ਬਣਾਇਆ ਹੈ। ਸ਼ਨੀਵਾਰ ਨੂੰ ਇਸ ਰੋਬੋਟਿਕ ਟਰਾਲੀ ਨੂੰ ਪੀ. ਜੀ. ਆਈ. ਡਾਇਰੈਕਟਰ ਨੂੰ ਸੌਂਪ ਦਿੱਤਾ ਗਿਆ। ਇਸ ਨੂੰ ਨਹਿਰੂ ਐਕਸਟੈਂਸ਼ਨ ਸੈਂਟਰ 'ਚ ਕੋਰੋਨਾ ਮਰੀਜ਼ਾਂ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਟਰਾਲੀ ਨੂੰ 'ਦੂਤ' ਦਾ ਨਾਂ ਦਿੱਤਾ ਗਿਆ ਹੈ। ਪੀ. ਜੀ. ਆਈ. ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਦੱਸਿਆ ਕਿ ਇਸ ਡਿਵਾਈਸ ਰਾਹੀਂ ਸਿਹਤ ਵਰਕਰ ਘੱਟੋ-ਘੱਟ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣਗੇ ਅਤੇ ਇਸ ਨਾਲ ਲਾਗ ਲੱਗਣ ਦਾ ਖਤਰਾ ਬਹੁਤ ਘੱਟ ਜਾਵੇਗਾ।

ਇਹ ਵੀ ਪੜ੍ਹੋ : ਵਾਹਨਾਂ 'ਤੇ 'ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ' ਲਾਉਣ ਦੀ ਸਮਾਂ ਸੀਮਾਂ 30 ਜੂਨ ਤੱਕ ਵਧੀ
15 ਦਿਨਾਂ 'ਚ ਕੀਤਾ ਤਿਆਰ
ਡਾ. ਮਹਾਜਨ ਕਹਿੰਦੇ ਹਨ ਕਿ ਲਾਕ ਡਾਊਨ ਦੇ ਪਹਿਲੇ ਫੇਜ਼ 'ਚ ਨਹਿਰੂ ਐਕਸਟੈਂਸ਼ਨ ਸੈਂਟਰ ਦੇ ਇੰਚਾਰਜ ਡਾ. ਵਿਪਨ ਕੌਸ਼ਲ ਨੇ ਇਸ ਦਾ ਆਈਡੀਆ ਦਿੱਤਾ ਸੀ ਕਿ ਕੁਝ ਇਸ ਤਰ੍ਹਾਂ ਦਾ ਇਨੋਵੇਸ਼ਨ ਕਰਨਾ ਚਾਹੀਦਾ ਹੈ, ਜਿਸ ਨਾਲ ਲਾਗ ਲੱਗਣ ਨੂੰ ਰੋਕਿਆ ਜਾ ਸਕੇ। ਇਸ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਇਸ ਨੂੰ ਬਣਾਇਆ ਹੈ। 15 ਦਿਨਾਂ 'ਚ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਦੀ ਕੀਮਤ 25 ਹਜ਼ਾਰ ਰੁਪਏ ਹੈ, ਜੋ ਕਿ ਬਾਜ਼ਾਰ 'ਚ ਮਿਲਣ ਵਾਲੇ ਰੋਬਟ ਤੋਂ ਕਿਤੇ ਘੱਟ ਹੈ।
ਦੂਤ ਰਾਹੀਂ ਮਰੀਜ਼ਾਂ ਨਾਲ ਗੱਲਬਾਤ ਵੀ ਸੰਭਵ
ਡਾ. ਮਹਾਜਨ ਨੇ ਕਿਹਾ ਕਿ ਇਸ ਰੋਬੋਟਿਕ ਟਰਾਲੀ ਦਾ ਕੰਮ ਸਿਰਫ ਮਰੀਜ਼ਾਂ ਤੱਕ ਸਮਾਨ ਪਹੁੰਚਾਉਣਾ ਹੀ ਨਹੀਂ ਹੈ, ਸਗੋਂ ਇਸ ਦੀ ਮਦਦ ਨਾਲ ਉਹ ਸ਼ੱਕੀ ਇਲਾਕੇ ਅਤੇ ਇੰਫੈਕਟਿਡ ਏਰੀਏ ਨੂੰ ਵੀ ਦੇਖ ਸਕਦੇ ਹਨ। ਜਿੱਥੇ ਆਮ ਤੌਰ 'ਤੇ ਰਾਤ ਦੇ ਸਮੇਂ ਕੋਈ ਆ-ਜਾ ਨਹੀਂ ਸਕਦਾ, ਉੱਥੇ ਇਸ ਰੋਬੋਟ ਨੂੰ ਭੇਜਿਆ ਜਾ ਸਕਦਾ ਹੈ। ਐਡਵਾਂਸ ਲੈਵਲ ਦਾ ਕੈਮਰਾ, ਥਰਮਲ ਸੈਂਸਿੰਗ, ਸਿਗਨਲਿੰਗ ਸਿਸਟਮ, ਨਾਈਟ ਵੀਜ਼ਨ, 360 ਐਂਗਲ ਕੈਮਰਾ, ਬੈਟਰੀ ਬੈਕਅਪ ਇੰਨਾ ਵਧੀਆ ਹੈ ਕਿ ਇਹ ਰੋਬੋਟ 4 ਦਿਨਾਂ ਤੱਕ ਆਰਾਮ ਨਾਲ ਚੱਲ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਮਦਦ ਨਾਲ ਮਰੀਜ਼ ਨਾਲ ਗੱਲਬਾਤ ਵੀ ਕੀਤੀ ਜਾ ਸਕਦੀ ਹੈ, ਬਿਨਾਂ ਉਸ ਦੇ ਨੇੜੇ ਗਏ। ਡਾ. ਮਹਾਜਨ ਨੇ ਦੱਸਿਆ ਕਿ ਇਸ ਰੋਬੋਟਿਕ ਟਰਾਲੀ ਦੇ ਸੈਕਿੰਡ ਵਰਜ਼ਨ 'ਤੇ ਵੀ ਉਨ੍ਹਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ, ਜੋ ਕਿ ਇਸ ਤੋਂ ਵੀ ਐਡਵਾਂਸ ਫੀਚਰਸ ਵਾਲਾ ਹੋਵੇਗਾ। 
ਇਹ ਵੀ ਪੜ੍ਹੋ : ਟਾਵੀਆਂ-ਟਾਵੀਆਂ ਸਵਾਰੀਆਂ, ਖਾਲੀ ਭੱਜਣ ਲਾਰੀਆਂ!
 


author

Babita

Content Editor

Related News