ਲੁੱਟ-ਖੋਹ ਕਰਨ ਵਾਲੀ ਅੌਰਤ ਕਾਬੂ
Sunday, Aug 26, 2018 - 06:27 AM (IST)
ਫਗਵਾਡ਼ਾ, (ਹਰਜੋਤ)- ਹਰਗੋਬਿੰਦ ਨਗਰ ’ਚੋਂ 27 ਜੂਨ ਨੂੰ ਇਕ ਟੀਚਰ ਮੀਨੂੰ ਬਾਲਾ ਤੋਂ ਖੋਹਿਆ ਮੋਬਾਇਲ ਪਿੰਡ ਅਜਨੋਹਾ ਦੀ ਇਕ ਅੌਰਤ ਤੋਂ ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕਰਨ ਮਗਰੋਂ ਜੇਲ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਬਲਵਿੰਦਰ ਰਾਏ ਨੇ ਦੱਸਿਆ ਕਿ ਮੋਟਰਸਾਈਕਲ ਚਾਲਕਾ ਨੇ ਇਹ ਮੋਬਾਇਲ ਖੋਹ ਕੇ ਆਪਣੀ ਦੋਸਤ ਨੂੰ ਦੇ ਦਿੱਤਾ। ਅੱਜ ਪੁਲਸ ਪਾਰਟੀ ਨੇ ਉਕਤ ਮਹਿਲਾ ਰਾਜਵਿੰਦਰ ਕੌਰ ਪੁੱਤਰੀ ਦੌਲਤ ਸਿੰਘ ਦੀ ਨਿਸ਼ਾਨਦੇਹੀ ’ਤੇ ਇਕ ਮਿੱਟੀ ਦੇ ਢੇਰ ’ਚੋਂ ਬਰਾਮਦ ਕਰ ਲਿਆ ਹੈ।
