Punjab : 'ਆਪ' ਵਿਧਾਇਕ ਦੇ ਪੀ.ਏ ਨਾਲ ਹੋਈ ਲੁੱਟ, ਜਾਂਚ 'ਚ ਜੁਟੀ ਪੁਲਸ

Tuesday, Mar 14, 2023 - 12:13 AM (IST)

Punjab : 'ਆਪ' ਵਿਧਾਇਕ ਦੇ ਪੀ.ਏ ਨਾਲ ਹੋਈ ਲੁੱਟ, ਜਾਂਚ 'ਚ ਜੁਟੀ ਪੁਲਸ

ਜਲੰਧਰ : ਮਹਾਨਗਰ 'ਚ 'ਆਪ' ਵਿਧਾਇਕ ਦੇ ਪੀ.ਏ. ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਪੀ.ਏ. ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਕੁੱਟਮਾਰ ਵੀ ਕੀਤੀ। ਲੁਟੇਰਿਆਂ ਨੇ ਪੀ.ਏ. ਤੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਹੋਰ ਨੌਜਵਾਨਾਂ ਦੀ ਹਥੋਪਾਈ ਕਾਰਨ ਉਹ ਆਪਣੇ ਇਰਾਦੇ ਵਿੱਚ ਕਾਮਯਾਬ ਨਾ ਹੋ ਸਕੇ ਅਤੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗੋਏ। ਘਟਨਾ ਤੋਂ ਬਾਅਦ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਹਿਲੀ ਅਪ੍ਰੈਲ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਜਲਦ ਨਿਪਟਾ ਲਓ ਇਹ ਜ਼ਰੂਰੀ ਕੰਮ


author

Mandeep Singh

Content Editor

Related News