ਲੁਟੇਰੇ ਘਰੋਂ ਨਕਦੀ ਤੇ ਗਹਿਣੇ ਲੈ ਕੇ ਫਰਾਰ
Friday, Oct 06, 2017 - 01:03 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ)- ਤਿੰਨ ਲੁਟੇਰੇ ਬਾਅਦ ਦੁਪਹਿਰ ਇਕ ਘਰ ਵਿਚੋਂ ਇਕੱਲੇ ਲੜਕੇ ਨੂੰ ਕਮਰੇ 'ਚ ਬੰਦ ਕਰ ਕੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ।
ਸੰਦੀਪ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਬੈਂਕ ਰੋਡ 'ਤੇ ਹੈ ਤੇ ਹੇਠਾਂ ਦੁਕਾਨਾਂ ਹਨ ਅਤੇ ਉੱਪਰ ਮਕਾਨ ਹੈ। ਬਾਅਦ ਦੁਪਹਿਰ ਉਹ ਘਰ ਵਿਚ ਇਕੱਲਾ ਸੀ ਤਾਂ ਪਹਿਲਾਂ ਦੋ ਵਿਅਕਤੀਆਂ ਨੇ ਆ ਕੇ ਪੌੜੀਆਂ ਦਾ ਦਰਵਾਜ਼ਾ ਖੜਕਾਇਆ। ਜਦ ਉਹ ਬਾਹਰ ਆਇਆ ਤਾਂ ਉਨ੍ਹਾਂ ਪੁੱਛਿਆ ਕਿ ਦੁਕਾਨ ਕਿਰਾਏ ਲਈ ਖਾਲੀ ਹੈ ਤਾਂ ਉਸ ਵੱਲੋਂ ਇਨਕਾਰ ਕਰਨ 'ਤੇ ਉਹ ਦੋਵੇਂ ਹੀ ਉਸ ਦੇ ਮਗਰ ਛੱਤ 'ਤੇ ਆ ਗਏ ਅਤੇ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਤੇ ਘਰ 'ਚ ਪਏ 7 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਥਾਣਾ ਸਿਟੀ ਦੇ ਐੱਸ. ਐੱਚ. ਓ. ਤੇਜਿੰਦਰਪਾਲ ਸਿੰਘ ਮੌਕੇ 'ਤੇ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਤਾਪ ਸਿੰਘ ਦੇ ਬਿਆਨਾਂ 'ਤੇ ਤਿੰਨ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
