ਲੁਟੇਰਿਆਂ ਨੇ ਕਿੰਨੂ ਵਪਾਰੀ ਦਾ ਕਤਲ ਕਰ ਕੇ ਖੋਹੀ ਨਕਦੀ

01/08/2021 11:40:02 AM

ਬਠਿੰਡਾ (ਸੁਖਵਿੰਦਰ): ਬੀਤੀ ਦੇਰ ਰਾਤ ਪਰਸਰਾਮ ਨਗਰ ਅਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਲੁਟੇਰਿਆਂ ਨੇ 2 ਕਿੰਨੂ ਵਪਾਰੀਆਂ ’ਤੇ ਤੇਜ਼ਧਾਰ ਹਥਿਆਰਾਂਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਇਕ ਵਪਾਰੀ ਦੀ ਮੌਤ ਹੋ ਗਈ, ਜਦਕਿ ਦੂਸਰਾ ਗੰਭੀਰ ਜ਼ਖਮੀ ਹੋ ਗਿਆ। ਲੁਟੇਰੇ ਉਕਤ ਵਪਾਰੀਆਂ ਤੋਂ ਲਗਭਗ 20 ਹਜ਼ਾਰ ਰੁਪਏ ਦੀ ਨਕਦੀ, ਮੋਬਾਇਲ ਅਤੇ ਉਨ੍ਹਾਂ ਦੇ ਸਾਮਾਨ ਵਾਲੇ ਬੈਗ ਆਦਿ ਲੁੱਟ ਕੇ ਫਰਾਰ ਹੋ ਗਏ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਚਾਈਨਾ ਡੋਰ ਨੇ ਤੋੜੀ 8 ਸਾਲਾ ਬੱਚੇ ਦੀ ਜ਼ਿੰਦਗੀ ਦੀ ਡੋਰ, ਹੋਈ ਦਰਦਨਾਕ ਮੌਤ

ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਇਸ ਜਗ੍ਹਾਂ ਨਜ਼ਦੀਕ ਰੇਲਵੇ ਗਰਾਊਂਡ ਵਿਚ ਇਕ ਵਿਅਕਤੀ ਦੀ ਅੱਧਸੜੀ ਲਾਸ਼ ਬਰਾਮਦ ਹੋਈ ਸੀ ਅਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਲੁੱਟ-ਖੋਹ ਦੇ ਇਰਾਦੇ ਨਾਲ ਹੀ ਉਕਤ ਵਿਅਕਤੀ ਦਾ ਕਤਲ ਕਰ ਕੇ ਲਾਸ਼ ਨੂੰ ਜਲਾ ਦਿੱਤਾ ਗਿਆ ਹੈ। ਪੁਲਸ ਅਜੇ ਉਕਤ ਮਾਮਲੇ ਨੂੰ ਸੁਲਝਾ ਨਹੀਂ ਸਕੀ ਕਿ ਵੀਰਵਾਰ ਨੂੰ ਉਕਤ ਨਵੀਂ ਵਾਰਦਾਤ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ:  ਮੰਡੀ ਕਲਾਂ ਦੇ ਨੌਜਵਾਨ ਦੀ ਦਿੱਲੀ ਮੋਰਚੇ ਤੋਂ ਵਾਪਸੀ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ

ਜਾਣਕਾਰੀ ਅਨੁਸਾਰ ਅਬੋਹਰ ’ਚ ਕਿੰਨੂ ਦਾ ਕਾਰੋਬਾਰ ਕਰਨ ਵਾਲੇ 2 ਵਪਾਰੀ ਸੁਰੇਸ਼ ਕੁਮਾਰ 45 ਵਾਸੀ ਮੁਜ਼ੱਫਰਨਗਰ, ਬਿਹਾਰ ਅਤੇ ਅਜੇ ਯਾਦਵ 33 ਵਾਸੀ ਦਾਰਜਲਿੰਗ, ਪੱਛਮ ਬੰਗਾਲ ਬੀਤੀ ਰਾਤ ਅਬੋਹਰ ਤੋਂ ਬਠਿੰਡਾ ਪਹੁੰਚੇ ਸਨ ਅਤੇ ਅੱਗੇ ਦਿੱਲੀ ਜਾਣਾ ਸੀ। ਇਸ ਦੌਰਾਨ ਉਹ ਰਾਤ ਲਗਭਗ 11 ਵਜੇ ਬੀੜੀ ਸਿਗਰੇਟ ਪੀਣ ਦੇ ਲਈ ਵਾਸਿੰਗ ਲਾਈਨਾਂ ਵੱਲ ਚਲੇ ਗਏ ਸਨ।ਇਸ ਦੌਰਾਨ ਅਣਪਛਾਤੇ ਲੁਟੇਰਿਆਂ ਨੇ ਦੋਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਦੋਵੇ ਗੰਭੀਰ ਜ਼ਖਮੀ ਹੋ ਗਏ। ਲੁਟੇਰੇ ਉਨ੍ਹਾਂ ਦੀਆਂ ਜੇਬਾਂ ’ਚੋਂ ਲਗਭਗ 20 ਹਜ਼ਾਰ ਰੁਪਏ ਦੀ ਨਕਦੀ, ਦੋ ਮੋਬਾਇਲ ਅਤੇ ਬੈਗ ਆਦਿ ਲੁੱਟਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼

ਉਕਤ ਵਾਰਦਾਤ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੇ ਵਰਕਰ ਅਤੇ ਪੁਲਸ ਦੇ ਉਚ ਅਧਿਕਾਰੀ ਮੌਕੇ ’ਤੇ ਪਹੁੰਚੇ | ਸਹਾਰਾ ਵਰਕਰਾਂ ਨੇ ਦੋਵਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਸੁਰੇਸ਼ ਕੁਮਾਰ ਦੀ ਮੌਤ ਹੋ ਗਈ ਜਦਕਿ ਅਜੇ ਯਾਦਵ ਦਾ ਇਲਾਜ ਚੱਲ ਰਿਹਾ ਹੈ ਜਿਸ ਦੇ ਹੱਥ ਅਤੇ ਹੋਰ ਜਗ੍ਹਾਂ ’ਤੇ ਡੂੰਘੇ ਜ਼ਖਮ ਹਨ। ਦੋਵੇਂ ਵਪਾਰੀ ਅਬੋਹਰ ਇਲਾਕੇ ਤੋਂ ਕਿੰਨੂ ਖਰੀਦ ਕੇ ਉਨ੍ਹਾਂ ਨੂੰ ਪੱਛਮ ਬੰਗਾਲ ’ਚ ਸਪਲਾਈ ਕਰਦੇ ਸਨ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਡਾਗ ਸਕੁਐਡ ਦੀ ਵੀ ਮਦਦ ਲਈ ਪਰ ਹੁਣ ਲੁਟੇਰਿਆਂ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ।


Shyna

Content Editor

Related News