ਘਰ ’ਚ ਵੜ ਲੁਟੇਰੇ ਬੋਲੇ, ‘‘ਅਸੀਂ ਸਿੱਧੂ ਮੂਸੇਵਾਲਾ ਨਹੀਂ ਛੱਡਿਆ, ਤੁਸੀਂ ਕੀ ਚੀਜ਼ ਹੋ’’

Sunday, Nov 27, 2022 - 12:31 AM (IST)

ਘਰ ’ਚ ਵੜ ਲੁਟੇਰੇ ਬੋਲੇ, ‘‘ਅਸੀਂ ਸਿੱਧੂ ਮੂਸੇਵਾਲਾ ਨਹੀਂ ਛੱਡਿਆ, ਤੁਸੀਂ ਕੀ ਚੀਜ਼ ਹੋ’’

ਰਈਆ (ਰੋਹਿਤ ਅਰੋੜਾ) : ਸ਼ਨੀਵਾਰ ਰਈਆ 'ਚ ਸਵੇਰੇ ਕਰੀਬ 9 ਵਜੇ ਘਰ 'ਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਆਰੋਪੀ ਜੋ 6 ਦੇ ਕਰੀਬ ਸਨ, ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਆਰੋਪੀ ਲੁੱਟ ਕਰਨ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਨੂੰ ਬੰਧਕ ਬਣਾ ਲਿਆ। ਲੁਟੇਰਿਆਂ ਨੇ ਜਾਂਦੇ ਹੋਏ ਨੌਜਵਾਨ ਯੁਵਰਾਜ (15) ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਤੁਰੰਤ ਬਾਬਾ ਬਕਾਲਾ ਸਾਹਿਬ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਲਤ ਖਤਰੇ ਤੋਂ ਬਾਹਰ ਹੋਣ 'ਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਮਹਿੰਗਾ ਹੋ ਸਕਦੈ ਰੇਲ ਸਫ਼ਰ ਦੌਰਾਨ ਖਾਣਾ-ਪੀਣਾ, ਵਿਭਾਗ ਵੱਲੋਂ ਰੇਟ ਵਧਾਉਣ ਦੀ ਤਿਆਰੀ

ਗੱਲਬਾਤ ਕਰਦਿਆਂ ਜ਼ਖ਼ਮੀ ਯੁਵਰਾਜ ਦੀ ਮਾਂ ਅਤੇ ਦਾਦੀ ਨੇ ਦੱਸਿਆ ਕਿ ਸਾਡੀ ਦੁਕਾਨ 'ਤੇ 3 ਮਹੀਨੇ ਪਹਿਲਾਂ ਵੀ ਵਾਰਦਾਤ ਹੋਈ ਸੀ, ਜਿਸ 'ਤੇ ਅਸੀਂ ਪੁਲਸ ਨੂੰ ਰਿਪੋਰਟ ਦਿੱਤੀ ਸੀ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲੁਟੇਰੇ ਸਾਨੂੰ ਫੋਨ 'ਤੇ ਵੀ ਧਮਕੀਆਂ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਅਸੀਂ ਤਾਂ ਸਿੱਧੂ ਮੂਸੇਵਾਲਾ ਨਹੀਂ ਛੱਡਿਆ, ਤੁਸੀਂ ਕੀ ਚੀਜ਼ ਹੋ। ਅੱਜ ਲੁਟੇਰਿਆਂ ਨੇ ਬੇਖੌਫ ਹੋ ਕੇ ਸਾਡੇ ਇਕਲੌਤੇ ਪੁੱਤ ਨੂੰ ਗੋਲੀ ਮਾਰ ਦਿੱਤੀ। ਨੌਜਵਾਨ ਵੀ ਗੱਲਬਾਤ ਦੌਰਾਨ ਸਹਿਮਿਆ ਹੋਇਆ ਦਿਖਾਈ ਦਿੱਤਾ। ਉਸ ਨੇ ਕਿਹਾ ਕਿ ਮੈਨੂੰ ਦੁਬਾਰਾ ਉਹ ਫਿਰ ਮਾਰ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News