ਡੇਅਰੀ ਅੰਦਰ ਵੜੇ ਲੁਟੇਰਿਆਂ ਨੇ ਮਾਲਕ 'ਤੇ ਤਾਣ ਦਿੱਤੀ ਪਿਸਤੌਲ, CCTV 'ਚ ਕੈਦ ਹੋਇਆ ਮੰਜ਼ਰ (ਵੀਡੀਓ)

Wednesday, Oct 18, 2023 - 01:58 PM (IST)

ਡੇਅਰੀ ਅੰਦਰ ਵੜੇ ਲੁਟੇਰਿਆਂ ਨੇ ਮਾਲਕ 'ਤੇ ਤਾਣ ਦਿੱਤੀ ਪਿਸਤੌਲ, CCTV 'ਚ ਕੈਦ ਹੋਇਆ ਮੰਜ਼ਰ (ਵੀਡੀਓ)

ਮੋਗਾ (ਵਿਪਨ) : ਮੋਗਾ ਜ਼ਿਲ੍ਹੇ 'ਚ ਅੱਜ-ਕੱਲ੍ਹ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵੱਧ ਗਈਆਂ ਹਨ। ਇਸੇ ਤਹਿਤ ਮੋਗਾ ਦੇ ਚੁੰਗੀ ਨੰਬਰ-3 ਨੇੜੇ ਦੁੱਧ ਦੀ ਡੇਅਰੀ 'ਤੇ ਲੁੱਟ ਦੀ ਵਾਰਦਾਤ ਕੀਤੀ ਗਈ। ਹਥਿਆਰਾਂ ਨਾਲ ਲੈਸ ਲੁਟੇਰੇ ਡੇਅਰੀ ਅੰਦਰ ਵੜੇ ਅਤੇ 25-30 ਹਜ਼ਾਰ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਇਹ ਘਟਨਾ ਬੀਤੀ ਰਾਤ 10 ਵਜੇ ਦੇ ਕਰੀਬ ਵਾਪਰੀ।

ਇਹ ਵੀ ਪੜ੍ਹੋ : Festival Alert : ਤਿਉਹਾਰਾਂ 'ਚ Train ਦਾ ਸਫ਼ਰ ਕਰਨ ਵਾਲੇ ਹੋ ਤਾਂ ਸੌਖਾ ਨਹੀਂ ਹੋਵੇਗਾ, ਜ਼ਰਾ ਇਹ ਪੜ੍ਹ ਲਓ

ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਡੇਅਰੀ ਮਾਲਕ ਨੇ ਦੱਸਿਆ ਕਿ ਜਦੋਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਨੇ ਹਵਾਈ ਫਾਇਰ ਕਰ ਦਿੱਤੇ। ਫਿਲਹਾਲ ਮੌਕੇ 'ਤੇ ਪੁੱਜ ਕੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨੀਮ-ਹਕੀਮਾਂ ਦੀਆਂ ਲੱਗੀਆਂ ਮੌਜਾਂ, ਖ਼ਤਰੇ 'ਚ ਲੋਕਾਂ ਦੀ ਜਾਨ, CM ਮਾਨ ਤੱਕ ਪੁੱਜੀ ਗੱਲ

 ਦੱਸਣਯੋਗ ਹੈ ਕਿ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਤੋਂ ਮੋਗਾ ਵਾਸੀ ਕਾਫੀ ਪਰੇਸ਼ਾਨ ਹਨ। ਭਾਵੇਂ ਹੀ ਮੋਗਾ ਦੇ ਐੱਸ. ਐੱਸ. ਪੀ. ਨੇ ਬੀਤੇ ਦਿਨੀਂ ਜ਼ਿਲ੍ਹੇ 'ਚ ਪੀ. ਸੀ. ਆਰ. ਦੀ ਗਸ਼ਤ ਵਧਾ ਦਿੱਤੀ ਹੈ ਪਰ ਅਜਿਹੀਆਂ ਘਟਨਾਵਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News