ਲੁਟੇਰਿਆਂ ਨੇ ਅਮਰੀਕਾ ਤੋਂ ਆਏ ਬਜ਼ੁਰਗ ਜੋੜੇ ਨੂੰ ਘਰ ''ਚ ਬਣਾਇਆ ਬੰਧਕ, ਪਹਿਲਾਂ ਪੀਤੀ ਵਿਦੇਸ਼ੀ ਸ਼ਰਾਬ ਤੇ ਫ਼ਿਰ...

Sunday, Dec 24, 2023 - 03:57 AM (IST)

ਲੁਟੇਰਿਆਂ ਨੇ ਅਮਰੀਕਾ ਤੋਂ ਆਏ ਬਜ਼ੁਰਗ ਜੋੜੇ ਨੂੰ ਘਰ ''ਚ ਬਣਾਇਆ ਬੰਧਕ, ਪਹਿਲਾਂ ਪੀਤੀ ਵਿਦੇਸ਼ੀ ਸ਼ਰਾਬ ਤੇ ਫ਼ਿਰ...

ਜਲੰਧਰ (ਮਹੇਸ਼)– ਕਮਿਸ਼ਨਰੇਟ ਪੁਲਸ ਦੇ ਥਾਣਾ ਰਾਮਾ ਮੰਡੀ (ਸੂਰਿਆ ਐਨਕਲੇਵ) ਦੀ ਦਕੋਹਾ (ਨੰਗਲਸ਼ਾਮਾ) ਚੌਕੀ ਅਧੀਨ ਪੈਂਦੇ ਪਿੰਡ ਸਲੇਮਪੁਰ ਮਸੰਦਾਂ ਵਿਚ ਡਕੈਤੀ ਦੀ ਹੋਈ ਵੱਡੀ ਵਾਰਦਾਤ ਨੇ ਜਿਥੇ ਪੁਲਸ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੇ ਸਾਲਾਂ ਪੁਰਾਣੇ ਕਾਲਾ ਕੱਛਾ ਗਿਰੋਹ ਵਾਲੇ ਦਿਨ ਯਾਦ ਕਰਵਾ ਦਿੱਤੇ ਹਨ। ਸਲੇਮਪੁਰ ਮਸੰਦਾਂ ਦੇ ਸਾਬਕਾ ਸਰਪੰਚ ਰਮਨ ਜੌਹਲ ਨੇ ਦੱਿਸਆ ਕਿ 15 ਦਿਨ ਪਹਿਲਾਂ ਕੈਲੇਫੋਰਨੀਆ (ਅਮਰੀਕਾ) ਤੋਂ ਉਨ੍ਹਾਂ ਦੇ ਪਿੰਡ ਵਿਚ ਆ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਜ਼ਦੀਕ ਰਹਿਣ ਵਾਲੇ ਸੁੱਚਾ ਸਿੰਘ ਪੁੱਤਰ ਉਜਾਗਰ ਸਿੰਘ ਦੇ ਘਰ ਉਕਤ ਡਕੈਤੀ ਦੀ ਵਾਰਦਾਤ ਹੋਈ ਹੈ, ਜਿਸ ਤੋਂ ਬਾਅਦ ਆਲੇ-ਦੁਆਲੇ ਰਹਿੰਦੇ ਹੋਰ ਲੋਕ ਵੀ ਸਹਿਮੇ ਹੋਏ ਹਨ ਅਤੇ ਉਨ੍ਹਾਂ ਦੇ ਮਨਾਂ ਵਿਚ ਵੀ ਚੋਰ-ਲੁਟੇਰਿਆਂ ਅਤੇ ਡਕੈਤਾਂ ਦਾ ਖੌਫ ਦਿਖਾਈ ਦੇ ਰਿਹਾ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਹੁਣ ਬਚੇਗਾ ਫ਼ਲਾਈਟ ਦਾ ਖ਼ਰਚਾ, ਭਾਰਤ ਤੋਂ ਕਰੂਜ਼ ਰਾਹੀਂ ਕੀਤਾ ਜਾ ਸਕੇਗਾ ਦੁਬਈ ਦਾ ਸਫ਼ਰ, ਮਿਲਣਗੀਆਂ ਕਈ ਸਹੂਲਤਾਂ

ਡਕੈਤੀ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਕ੍ਰਾਈਮ ਪਰਮਜੀਤ ਸਿੰਘ, ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ, ਸਪੈਸ਼ਲ ਸੈੱਲ ਦੇ ਇੰਚਾਰਜ ਇੰਸ. ਇੰਦਰਜੀਤ ਿਸੰਘ ਸੈਣੀ, ਐੱਸ. ਐੱਚ. ਓ. ਰਾਮਾ ਮੰਡੀ ਰਵਿੰਦਰ ਕੁਮਾਰ ਅਤੇ ਦਕੋਹਾ ਚੌਕੀ ਦੇ ਇੰਚਾਰਜ ਮਦਨ ਸਿੰਘ ਫਿੰਗਰ ਪ੍ਰਿੰਟ ਮਾਹਿਰ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਦੇਰ ਸ਼ਾਮ ਤਕ ਜਾਂਚ ਵਿਚ ਲੱਗੀ ਰਹੀ ਪਰ ਅਜੇ ਤਕ ਡਕੈਤਾਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ ਹੈ। ਘਰ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - Breaking News: ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਬਦਲਿਆ ਇੰਚਾਰਜ

ਸੁੱਚਾ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ 7 ਦਸੰਬਰ ਨੂੰ ਆਪਣੀ ਪਤਨੀ ਗੁਰਦੇਵ ਕੌਰ ਸਮੇਤ ਆਪਣੇ ਪਿੰਡ ਵਿਚ ਅਮਰੀਕਾ ਤੋਂ ਆਏ ਸਨ। ਉਨ੍ਹਾਂ ਦੇ ਬੱਚੇ ਵਿਦੇਸ਼ ਵਿਚ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਸਲੇਮਪੁਰ ਵਿਚ ਆਪਣਾ ਪੁਸ਼ਤੈਨੀ ਪਿੰਡ ਹੋਣ ਕਾਰਨ ਸਾਲ ਵਿਚ 2 ਵਾਰ ਇਥੇ ਜ਼ਰੂਰ ਆਉਂਦੇ ਹਨ। ਉਨ੍ਹਾਂ ਦੀ ਸਾਲੀ ਹਰਬੰਸ ਕੌਰ (ਗੁਰਦੇਵ ਕੌਰ ਦੀ ਭੈਣ) ਉਨ੍ਹਾਂ ਦੇ ਕੋਲ ਆਈ ਹੋਈ ਸੀ। ਸ਼ੁੱਕਰਵਾਰ ਰਾਤ ਨੂੰ ਉਹ ਤਿੰਨੋਂ ਘਰ ਵਿਚ ਸੁੱਤੇ ਹੋਏ ਸਨ। ਇਸੇ ਦੌਰਾਨ ਰਾਤ 12 ਵਜੇ ਦੇ ਲਗਭਗ ਘਰ ਦੇ ਬਾਹਰੀ ਗੇਟ ਨੂੰ ਟੱਪ ਕੇ 6-7 ਵਿਅਕਤੀ ਜਿਨ੍ਹਾਂ ਕੋਲ ਵੱਡੇ-ਵੱਡੇ ਸੋਟੇ ਸਨ, ਘਰ ਦੇ ਅੰਦਰ ਦਾਖਲ ਹੋਏ ਅਤੇ ਫਿਰ ਜਾਲੀ ਵਾਲੇ ਦਰਵਾਜ਼ੇ ਦੀ ਕੁੰਡੀ ਤੋੜ ਕੇ ਕਮਰਿਆਂ ਵਿਚ ਦਾਖਲ ਹੋ ਗਏ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡਾ ਫੇਰਬਦਲ, ਅਫ਼ਸਰਾਂ ਦੇ ਅਹੁਦੇ ਬਦਲੇ

ਸੁੱਚਾ ਸਿੰਘ ਮੁਤਾਬਕ ਡਕੈਤਾਂ ਨੇ ਉਨ੍ਹਾਂ ਨੂੰ ਉਠਾ ਕੇ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਅਤੇ ਉਸ ਤੋਂ ਬਾਅਦ ਬੰਦੀ ਬਣਾ ਕੇ ਪਹਿਲਾਂ ਆਰਾਮ ਨਾਲ ਬੈਠ ਕੇ ਘਰ ਵਿਚ ਪਈ ਵਿਦੇਸ਼ ਤੋਂ ਲਿਆਂਦੀ ਸ਼ਰਾਬ ਪੀਤੀ ਅਤੇ ਫਿਰ ਡਕੈਤਾਂ ਨੇ ਉਨ੍ਹਾਂ ਵੱਲੋਂ ਪਹਿਨੇ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ (ਕੜੇ, ਚੂੜੀਆਂ, ਚੇਨਾਂ, ਅੰਗੂਠੀਆਂ, ਕਾਂਟੇ ਤੇ ਵਾਲੀਆਂ) ਜਬਰੀ ਲੁਹਾ ਲਏ। ਇਸ ਤੋਂ ਇਲਾਵਾ ਘਰ ਵਿਚ ਪਏ 4000 ਅਮਰੀਕਨ ਡਾਲਰ, 1 ਲੱਖ 45 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਤੋਂ ਇਲਾਵਾ ਵਿਦੇਸ਼ ਤੋਂ ਲਿਆਂਦੇ ਸ਼ਰਾਬ ਵਾਲੇ 3 ਘੜੇ, ਵਿਦੇਸ਼ ਤੋਂ ਲਿਆਂਦੇ ਮਹਿੰਗੇ ਬੂਟਾਂ ਦੇ ਜੋੜੇ ਅਤੇ ਹੋਰ ਸਾਮਾਨ ਚੁੱਕਿਆ ਅਤੇ ਲਗਭਗ ਡੇਢ ਘੰਟਾ ਘਰ ਵਿਚ ਰੁਕਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News