ਸੀ.ਸੀ.ਟੀ.ਵੀ. ਦੀ ਅੱਖ ਨੇ ਸੁਲਝਾਈ ਫਾਸਟ ਫੂਡ ਸ਼ਾਪ ਚੋਰੀ ਦੀ ਗੁੱਥੀ (ਵੀਡੀਓ)

Thursday, Jun 21, 2018 - 09:41 AM (IST)

ਫਿਰੋਜ਼ਪੁਰ (ਬਿਊਰੋ) - ਸੀ.ਸੀ.ਟੀ.ਵੀ. 'ਚ ਦਿਖਾਈ ਦੇ ਰਿਹਾ ਚੋਰ ਤੇ ਦੂਜੇ ਪਾਸੇ ਪੁਲਸ ਦੇ ਅੜਿੱਕੇ ਆਏ ਇਹ ਦੋ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ਦੀ ਅਹਿਮੀਅਤ ਨੂੰ ਸਾਬਤ ਕਰ ਰਹੇ ਹਨ। ਮਾਮਲਾ ਫਿਰੋਜ਼ਪੁਰ ਅਧੀਨ ਕਸਬਾ ਤਲਵੰਡੀ ਭਾਈ ਦਾ ਹੈ, ਜਿੱਥੇ ਚੋਰਾਂ ਨੇ ਰਾਤ ਨੂੰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਦਿਨ ਚੜ੍ਹਦੇ ਸਾਰ ਹੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਉਕਤ ਚੋਰਾਂ ਨੂੰ ਪੁਲਸ ਨੇ ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਕਾਬੂ ਕਰ ਲਿਆ, ਜਿਸ ਨੇ ਚੋਰਾਂ ਦੀ ਕਰਤੂਤ ਆਪਣੇ ਜ਼ਹਿਨ 'ਚ ਕੈਦ ਕਰ ਲਈ ਸੀ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਾਲਕ ਨੇ ਕਿਹਾ ਕਿ ਚੋਰ ਉਸ ਦੀ ਦੁਕਾਨ ਚੋਂ 1 ਲੱਖ ਤੋਂ ਜ਼ਿਆਦਾ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਸਨ। ਚੋਰੀ ਦੀ ਇਸ ਘਟਨਾ ਤੋਂ ਬਾਅਦ ਚੋਰਾਂ ਦਾ ਕੁਝ ਘੰਟਿਆਂ ਬਾਅਦ ਹੀ ਫੜੇ ਜਾਣਾ ਸੀ.ਸੀ.ਟੀ.ਵੀ. ਕੈਮਰੇ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਜੇਕਰ ਜੇਬ ਇਜਾਜ਼ਤ ਦਿੰਦੀ ਹੋਵੇ ਤਾਂ ਸਾਨੂੰ ਅਜਿਹੀ ਮਾਡਰਨ ਤਕਨੀਕ ਨੂੰ ਵਧ-ਚੜ੍ਹ ਕੇ ਅਪਨਾਉਣਾ ਚਾਹੀਦਾ ਹੈ।


Related News