ਪਿਸਤੌਲ ਦੀ ਨੋਕ ''ਤੇ ਵਪਾਰੀ ਤੋਂ ਖੋਹੇ 2 ਲੱਖ
Monday, Jun 11, 2018 - 06:44 AM (IST)
ਕਪੂਰਥਲਾ, (ਭੂਸ਼ਣ)- 3 ਅਣਪਛਾਤੇ ਲੁਟੇਰਿਆਂ ਨੇ ਬੀਤੀ ਰਾਤ ਸ਼ਹਿਰ ਦੇ ਵਿਚਕਾਰ ਸਥਿਤ ਅੰਮ੍ਰਿਤਸਰ ਮਾਰਗ 'ਤੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਵਪਾਰੀ ਤੋਂ ਕਰੀਬ 2 ਲੱਖ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਵਿਜੈ ਕੁਮਾਰ ਗੁਪਤਾ ਪੁੱਤਰ ਓਮ ਪ੍ਰਕਾਸ਼ ਵਾਸੀ ਅੰਮ੍ਰਿਤਸਰ ਰੋਡ, ਕਪੂਰਥਲਾ ਜੋ ਕਿ ਅੰਮ੍ਰਿਤਸਰ ਮਾਰਗ 'ਤੇ ਪੈਟਰੋਲ ਪੰਪ ਦੇ ਨਜ਼ਦੀਕ ਇਕ ਇਲੈਟ੍ਰੋਨਿਕ ਦੀ ਦੁਕਾਨ ਕਰਦਾ ਹੈ। ਸ਼ਨੀਵਾਰ ਦੀ ਰਾਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰ ਕੇ 2 ਲੱਖ ਦੀ ਨਕਦੀ ਨਾਲ ਭਰੇ ਬੈਗ ਨੂੰ ਲੈ ਕੇ ਜਦੋਂ ਆਪਣੀ ਸਕੂਟਰੀ 'ਤੇ ਘਰ ਲਈ ਨਿਕਲਿਆ ਤਾਂ ਇਸ ਦੌਰਾਨ ਪਿੱਛੇ ਤੋਂ ਆ ਰਹੇ 3 ਮੋਟਰਸਾਈਲਕ ਸਵਾਰ ਲੁਟੇਰਿਆਂ ਨੇ ਉਸਨੂੰ ਘੇਰ ਲਿਆ ਅਤੇ ਉਸ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਜਿਸ ਦਾ ਜਦੋਂ ਵਿਜੈ ਕੁਮਾਰ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਵਿਜੈ ਕੁਮਾਰ 'ਤੇ ਪਿਸਤੌਲ ਤਾਣਦੇ ਹੋਏ ਉਸ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ ਡਵੀਜ਼ਨ ਗੁਰਮੀਤ ਸਿੰਘ ਅਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਗੱਬਰ ਸਿੰਘ ਪੁਲਸ ਪਾਰਟੀ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ ਅਤੇ ਵਿਜੈ ਕੁਮਾਰ ਗੁਪਤਾ ਤੋਂ ਪੂਰੀ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ । ਫਿਹਹਾਲ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਜਿਥੇ ਭਾਲ ਜਾਰੀ ਹੈ, ਉਥੇ ਹੀ ਸ਼ਹਿਰ ਦੇ ਕਾਰੋਬਾਰੀ ਖੇਤਰ ਵਿਚ ਘਟੀ ਇਸ ਸਨਸਨੀਖੇਜ਼ ਵਾਰਦਾਤ ਨੇ ਲੋਕਾਂ ਵਿਚ ਦਹਿਸ਼ਤ ਫੈਲਾ ਦਿੱਤੀ ਹੈ।
