ਸੁਨਿਆਰੇ ਦੀ ਦੁਕਾਨ ''ਤੇ ਨਕਾਬਪੋਸ਼ਾਂ ਦਾ ਕਾਰਨਾਮਾ, CCTV ਖੰਗਾਲ ਰਹੀ ਪੁਲਸ (ਵੀਡੀਓ)

Monday, Nov 28, 2022 - 12:52 AM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) : ਮਜੀਠਾ ਰੋਡ 'ਤੇ ਇਕ ਸੁਨਿਆਰੇ ਦੀ ਦੁਕਾਨ 'ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਰੌਸ਼ਨ ਲਾਲ ਚੌਹਾਨ ਨੇ ਦੱਸਿਆ ਕਿ ਕੁਝ ਨਕਾਬਪੋਸ਼ ਲੁਟੇਰੇ ਉਸ ਦੀ ਦੁਕਾਨ ਤੋਂ ਪਿਸਤੌਲ ਚੁੱਕ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਦੁਕਾਨ 'ਤੇ ਗਾਹਕ ਬਣ ਕੇ ਆਏ ਸਨ ਤੇ ਮੌਕੇ ਦਾ ਫਾਇਦਾ ਉਠਾਉਂਦਿਆਂ ਚਕਮਾ ਦੇ ਕੇ ਪਿਸਤੌਲ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨਦਾਰ ਨੇ ਇਸ ਲੁੱਟ ਦੀ ਸੂਚਨਾ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : STF ਦੀ ਵੱਡੀ ਕਾਮਯਾਬੀ, ਪਾਕਿ ਤੋਂ ਆਈ ਹਥਿਆਰਾਂ ਦੀ ਖੇਪ ਤੇ 2 ਕਿਲੋ ਹੈਰੋਇਨ ਸਣੇ ਸਮੱਗਲਰ ਕਾਬੂ

ਮੌਕੇ 'ਤੇ ਪਹੁੰਚੀ ਪੁਲਸ ਨੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਪਿਸਤੌਲ ਚੋਰੀ ਕਰਨ ਦਾ ਮਕਸਦ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਹੋ ਸਕਦਾ ਹੈ। ਪੁਲਸ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਅਤੇ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News