ਰੇਲਵੇ ਸਟੇਸ਼ਨ ’ਤੇ ਵਿਅਕਤੀ ਨੂੰ ਬੇਹੋਸ਼ ਕਰ ਕੇ ਲੁੱਟਿਆ

Thursday, Jul 26, 2018 - 11:52 PM (IST)

ਰੇਲਵੇ ਸਟੇਸ਼ਨ ’ਤੇ ਵਿਅਕਤੀ ਨੂੰ ਬੇਹੋਸ਼ ਕਰ ਕੇ ਲੁੱਟਿਆ

ਅਬੋਹਰ(ਸੁਨੀਲ)- ਦੋ ਵਿਧਾਨ ਸਭਾ ਖੇਤਰਾਂ ’ਚ ਵੰਡੀ ਢਾਣੀ ਬਿਸ਼ੇਸ਼ਰਨਾਥ ਵਾਸੀ ਇਕ ਵਿਅਕਤੀ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਲੁਟੇਰਿਆਂ ਨੇ ਰੇਲਵੇ ਪਟੇਲਫਾਰਮ ’ਤੇ ਬੇਹੋਸ਼ ਕਰਕੇ ਲੁੱਟ ਲਿਆ। ਬੇਹੋਸ਼ ਵਿਅਕਤੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ  ਦੇ ਦਿੱਤੀ ਗਈ ਹੈ।  ਜਾਣਕਾਰੀ ਦੇ ਅਨੁਸਾਰ ਸ਼ੂਗਰ ਸਿੰਘ ਬੀਤੀ ਸ਼ਾਮ ਇਟਾਵਾ ਜਾਣ ਲਈ ਅਬੋਹਰ ਰੇਲਵੇ ਸਟੇਸ਼ਨ ’ਤੇ ਆਇਆ ਅਤੇ ਇਟਾਵਾ ਜਾਣ ਦੀ ਟਿਕਟ ਲੈ ਕੇ ਪਲੇਟਫਾਰਮ ’ਤੇ ਬੈਠਕੇ ਇੰਤਜਾਰ ਕਰਨ ਲਗਾ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਬੇਹੋਸ਼ ਕਰਕੇ ਉਸਦਾ ਬੈਗ ਚੋਰੀ ਕਰ ਲਿਆ ਜੋ ਕਿ ਦੇਰ ਰਾਤ ਰਾਜੂ ਨਾਮਕ ਇਕ ਵਿਅਕਤੀ ਨੂੰ ਨਹਿਰੂ ਸਟੇਡੀਅਮ ਦੇ ਨੇਡ਼ੇ ਮਿਲਿਆ। ਉਸਨੇ ਬੈਗ ਵਿਚ ਰੱਖੇ ਆਧਾਰ ਕਾਰਡ ਤੋਂ ਉਸਦਾ ਪਤਾ ਲਗਾਕੇ ਸ਼ੁਗਰ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ। ਜਿਸ ’ਤੇ ਅੱਜ ਤਡ਼ਕੇ ਸ਼ੁਗਰ ਸਿੰਘ ਦੇ ਪਰਿਵਾਰ ਵਾਲੇ ਰੇਲਵੇ ਸਟੇਸ਼ਨ ਪੁੱਜੇ ਅਤੇ ਉਸਨੂੰ ਬੇਹੋਸ਼ ਵੇਖਕੇ ਜੀ.ਆਰ.ਪੀ. ਦੀ ਮੱਦਦ ਨਾਲ ਹਸਪਤਾਲ ਪਹੁੰਚਾਇਆ।  
 


Related News