ਮੋਬਾਈਲ ਖੋਹ ਕੇ ਭੱਜ ਰਹੇ ਸਨ ਲੁਟੇਰੇ, ਲੋਕਾਂ ਨੇ ਲਏ ਦਬੋਚ, ਸ਼ਰੇਆਮ ਕੀਤੀ ਛਿੱਤਰ ਪਰੇਡ ਤੇ ਫਿਰ...

Tuesday, Dec 27, 2022 - 08:08 PM (IST)

ਮੋਬਾਈਲ ਖੋਹ ਕੇ ਭੱਜ ਰਹੇ ਸਨ ਲੁਟੇਰੇ, ਲੋਕਾਂ ਨੇ ਲਏ ਦਬੋਚ, ਸ਼ਰੇਆਮ ਕੀਤੀ ਛਿੱਤਰ ਪਰੇਡ ਤੇ ਫਿਰ...

ਖੰਨਾ (ਬਿਪਨ) : ਦੋਰਾਹਾ ਵਿਖੇ ਲੋਕਾਂ ਨੇ 2 ਲੁਟੇਰਿਆਂ ਨੂੰ ਫੜ ਕੇ ਕੁਟਾਪਾ ਚਾੜ੍ਹ ਦਿੱਤਾ। ਇਹ ਲੁਟੇਰੇ ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਕਰਦੇ ਆ ਰਹੇ ਸਨ। ਅੱਜ ਜਦੋਂ ਇਹ ਬਾਜ਼ਾਰ 'ਚ ਮੋਬਾਈਲ ਖੋਹ ਕੇ ਭੱਜਣ ਲੱਗੇ ਤਾਂ ਜਾਮ 'ਚ ਫਸ ਗਏ ਤੇ ਲੋਕਾਂ ਨੇ ਇਨ੍ਹਾਂ ਨੂੰ ਫੜ ਕੇ ਕੁਟਾਪਾ ਚਾੜ੍ਹਿਆ। ਪੁਲਸ ਨੇ ਚੋਰੀ ਦੇ ਮੋਬਾਈਲ ਖਰੀਦਣ ਵਾਲੇ ਇਨ੍ਹਾਂ ਦੇ ਤੀਸਰੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਭੇਤਭਰੇ ਹਾਲਾਤ ’ਚ ਵਿਅਕਤੀ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਲੁਟੇਰਿਆਂ ਨੇ ਕੀਤਾ ਸੀ ਹਮਲਾ

ਦੋਰਾਹਾ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਕ ਮਜ਼ਦੂਰ ਦਾ ਮੋਬਾਈਲ ਖੋਹ ਕੇ ਭੱਜਣ ਵਾਲੇ 2 ਲੁਟੇਰੇ ਫੜੇ ਗਏ ਹਨ। ਇਹ ਲੁੱਟ-ਖੋਹ ਦੇ ਮੋਬਾਈਲ ਢੰਡਾਰੀ ਵਿਖੇ ਜਿਸ ਦੁਕਾਨਦਾਰ ਨੂੰ ਵੇਚਦੇ ਸਨ, ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਮੋਬਾਈਲ ਵੀ ਬਰਾਮਦ ਕੀਤੇ ਗਏ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News