ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ

Wednesday, Oct 07, 2026 - 03:27 PM (IST)

ਮਾਈ ਹੀਰਾਂ ਗੇਟ ਦੇ ਦੁਕਾਨਦਾਰਾਂ ਨੇ ਮਾਰਕੀਟ ਬੰਦ ਕਰਨ ਦੀ ਦਿੱਤੀ ਚਿਤਾਵਨੀ

ਜਲੰਧਰ (ਵਰੁਣ)–ਮਾਈ ਹੀਰਾਂ ਗੇਟ ਵਿਚ ਇਕੱਠੀਆਂ ਲੱਗਦੀਆਂ ਦੁਕਾਨਾਂ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਸਥਾਨਕ ਦੁਕਾਨਦਾਰ ਗੁੱਸੇ ਵਿਚ ਹਨ। ਮੰਗਲਵਾਰ ਨੂੰ ਮਾਈ ਹੀਰਾਂ ਗੇਟ ਐਸੋਸੀਏਸ਼ਨ ਨੇ ਮੀਟਿੰਗ ਬੁਲਾਈ, ਜਿਸ ਵਿਚ ਕੋਈ ਸਖ਼ਤ ਐਕਸ਼ਨ ਨਾ ਹੋਣ ’ਤੇ ਮਾਰਕੀਟ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ। ਧਵਨ ਇੰਪੋਰੀਅਮ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਸੂਰੀ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਦੁਕਾਨਦਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਸ਼ਹਿਰ ਵਿਚ ਸਥਿਤ ਮਾਰਕੀਟ ਵਿਚ ਚੋਰੀ ਹੋਣਾ ਪੁਲਸ ਦੀ ਸੁਰੱਖਿਆ ਪ੍ਰਣਾਲੀ 'ਤੇ ਸਵਾਲ ਉਠਾਉਂਦਾ ਹੈ। ਦੁਕਾਨਦਾਰ ਚੋਰਾਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਹਨ ਪਰ ਸੁਰੱਖਿਆ ਨੂੰ ਲੈ ਕੇ ਪੁਲਸ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ। ਇਥੋਂ ਤਕ ਕਿ ਰਾਤ ਦੀ ਪੈਟਰੋਲਿੰਗ ਤਕ ਨਹੀਂ ਹੁੰਦੀ, ਜਿਸ ਕਾਰਨ ਚੋਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ

ਦੁਕਾਨਦਾਰਾਂ ਨੇ ਕਿਹਾ ਕਿ ਪੁਲਸ ਇਸ ਮਾਮਲੇ ਵਿਚ ਜਲਦ ਤੋਂ ਜਲਦ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇ ਅਤੇ ਦੁਕਾਨਦਾਰਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਵੀ ਕਰਵਾਈ ਜਾਵੇ। ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਭਵਿੱਖ ਲਈ ਪੁਲਸ ਮਾਰਕੀਟ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰੇ ਤਾਂ ਕਿ ਮਾਰਕੀਟ ਵਿਚ ਦੁਬਾਰਾ ਚੋਰੀ ਦੀ ਵਾਰਦਾਤ ਨਾ ਹੋਵੇ। ਦੁਕਾਨਦਾਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਨੇ ਇਸ ਮਾਮਲੇ ਵਿਚ ਢਿੱਲ ਵਰਤੀ ਤਾਂ ਮਾਰਕੀਟ ਬੰਦ ਕਰਕੇ ਰੋਸ ਜਤਾਇਆ ਜਾਵੇਗਾ। ਇਸ ਮੌਕੇ ਰਮਨ ਸੂਰੀ ਸਮੇਤ ਪਵਨ ਧਵਨ, ਅਸ਼ਵਨੀ ਭੰਡਾਰੀ, ਵਿਵੇਕ ਪੱਬੀ, ਰਾਜਵੀਰ ਸਿੰਘ ਸਮੇਤ ਹੋਰ ਦੁਕਾਨਦਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ BSF ਦੀ ਵੱਡੀ ਕਾਰਵਾਈ! ਕਰੋੜਾਂ ਦੀ ਹੈਰੋਇਨ, ਅਫ਼ੀਮ ਕੀਤੀ ਬਰਾਮਦ, ਡਰੋਨ ਵੀ ਮਿਲਿਆ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News