ਸ਼ਰਾਬ ਦੇ ਠੇਕੇ ਤੋਂ ਲੁਟੇਰਿਆਂ 50 ਹਜ਼ਾਰ ਰੁਪਏ ਲੁੱਟੇ, ਕਰਿੰਦੇ ਨੂੰ ਮਾਰੀ ਗੋਲੀ

Tuesday, Sep 01, 2020 - 06:14 PM (IST)

ਸ਼ਰਾਬ ਦੇ ਠੇਕੇ ਤੋਂ ਲੁਟੇਰਿਆਂ 50 ਹਜ਼ਾਰ ਰੁਪਏ ਲੁੱਟੇ, ਕਰਿੰਦੇ ਨੂੰ ਮਾਰੀ ਗੋਲੀ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਬੀਤੀ ਸੋਮਵਾਰ ਦੀ ਰਾਤ ਕਸਬਾ ਬਿਆਸ ਵਿਖੇ ਦੋ ਲੁਟੇਰਿਆਂ ਨੇ ਇਕ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਜਦੋਂ ਸ਼ਰਾਬ ਦੇ ਇਕ ਕਰਿੰਦੇ ਨੇ ਉਨ੍ਹਾਂ ਨੂੰ ਫੜ੍ਹਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਕਰਿੰਦੇ ਨੂੰ ਗੋਲੀ ਮਾਰ ਕੇ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿਤਾ, ਜਿਸ ਨੂੰ ਇਲਾਜ ਲਈ ਤਰੁੰਤ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਭਰਤੀ ਕਰਵਾਇਆ। ਉੱਥੇ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਭੇਜ ਦਿਤਾ ਗਿਆ। ਮੌਕੇ 'ਤੇ ਪੁੱਜੇ ਥਾਣਾ ਬਿਆਸ ਦੇ ਮੁਖੀ ਇੰਸਪੈਕਟਰ ਕਪਿਲ ਕੌਸਲ ਨੇ ਦੱਸਿਆ ਕਿ ਲੁਟੇਰੇ ਨਕਦੀ ਲੈ ਕੇ ਭੱਜਣ 'ਚ ਕਾਮਯਾਬ ਹੋ ਗਏ। ਉਨ੍ਹਾਂ ਦੱਸਿਆ ਕਿ ਲੁਟੇਰੇ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਆਪਣੇ ਮੋਟਰਸਾਈਕਲ ਨੂੰ ਜੀ. ਟੀ. ਰੋਡ 'ਤੇ ਖੜ੍ਹਾ ਕਰਕੇ ਸ਼ਰਾਬ ਦੇ ਠੇਕੇ 'ਤੇ ਇਕ ਗ੍ਰਾਹਕ ਦੇ ਰੂਪ 'ਚ ਗਏ ਅਤੇ ਮੌਕਾ ਦੇਖ ਕੇ ਠੇਕੇ ਦੇ ਅੰਦਰ ਵੜ੍ਹ ਗਏ।

ਇਹ ਵੀ ਪੜ੍ਹੋ : ਘਰ 'ਚ ਲੋਹੇ ਦੀ ਚੇਨ ਨਾਲ ਲਟਕੀ ਮਿਲੀ ਇੰਡੀਅਨ ਆਇਲ ਦੇ ਅਸਿਸਟੈਂਟ ਮੈਨੇਜਰ ਦੀ ਲਾਸ਼ 

ਉਨ੍ਹਾਂ ਨੇ ਉਥੇ ਕੰਮ ਕਰਨ ਵਾਲੇ ਕਰਿੰਦੇ ਦੇ ਕੰਨ 'ਤੇ ਪਿਸਤੋਲ ਰੱਖ ਕੇ ਉਸਨੂੰ ਨਕਦੀ ਦੇਣ ਲਈ ਕਿਹਾ। ਜਦ ਉਹ ਨਕਦੀ ਲੈ ਕੇ ਦੋੜਣ ਲੱਗੇ ਤਾਂ ਕਰਿੰਦੇ ਨੇ ਉਸਦਾ ਪਿੱਛਾ ਕੀਤਾ, ਜਿਸ 'ਤੇ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ। ਜਿਸਦੀ ਪਛਾਣ ਜਰਮਨ ਸਿੰਘ ਵਾਸੀ ਜਲਾਲਉਸਮਾਂ ਵਜੋਂ ਹੋਈ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਜੇਰੇ ਦਫਾ 394, 34 ਆਈ. ਪੀ. ਸੀ. 25/54/59 ਏ ਅਧੀਨ ਮੁਕੱਦਮਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ : ਕੰਬਾਇਨ ਚਾਲਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਤੀ ਜ਼ਖ਼ਮੀਂ, ਪਤਨੀ ਦੀ ਮੌਤ


author

Anuradha

Content Editor

Related News