ਲੁਟੇਰਿਆਂ ਨੇ ਦਾਤ ਦਿਖਾ ਕੇ ਲੁੱਟੀ ਬਾਈਕ, ਦਿਨ-ਦਿਹਾੜੇ ਹੋਈ ਵਾਰਦਾਤ CCTV ''ਚ ਕੈਦ

Friday, Dec 02, 2022 - 08:16 PM (IST)

ਸਾਹਨੇਵਾਲ : ਲੁਟੇਰਿਆਂ ਨੇ ਦਿਨ-ਦਿਹਾੜੇ ਮੋਟਰਸਾਈਕਲ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਬਾਈਕ ਸਵਾਰ ਨੂੰ ਦਾਤ ਦਿਖਾ ਕੇ ਧਮਕਾਇਆ ਤੇ ਬਾਈਕ ਲੈ ਕੇ ਫਰਾਰ ਹੋ ਗਏ। ਇਹ ਘਟਨਾ 30 ਨਵੰਬਰ ਨੂੰ ਬਾਅਦ ਦੁਪਹਿਰ ਕਰੀਬ 3.30 ਵਜੇ ਥਾਣਾ ਸਾਹਨੇਵਾਲ ਅਧੀਨ ਪੈਂਦੇ ਕੰਗਣਵਾਲ ਦੇ ਇਲਾਕੇ 'ਚ ਵਾਪਰੀ। ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ। ਪੁਲਸ ਨੇ ਪਿੰਡ ਕੰਗਣਵਾਲ ਵਾਸੀ ਸਰਬਜੀਤ ਸਿੰਘ ਦੀ ਸ਼ਿਕਾਇਤ ’ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਅਧਿਆਪਕਾਂ ਦੀ ਘਾਟ ਨੂੰ ਲੈ ਕੇ ਭੜਕੇ ਮਾਪੇ, ਸਕੂਲ ਨੂੰ ਜਿੰਦਾ ਲਾਉਣ ਦੀ ਦਿੱਤੀ ਚਿਤਾਵਨੀ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਹੈ। 30 ਨਵੰਬਰ ਨੂੰ ਉਹ ਆਪਣੀ ਸਪਲੈਂਡਰ ਬਾਈਕ 'ਤੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ, ਜਿਵੇਂ ਹੀ ਉਹ ਕੰਗਣਵਾਲ ਸਥਿਤ ਫੈਕਟਰੀ ਨੇੜੇ ਪਹੁੰਚਿਆ ਤਾਂ ਉੱਥੇ 3 ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਤੇ ਦਾਤਰ ਦਿਖਾ ਕੇ ਧਮਕਾਇਆ ਅਤੇ ਬਾਈਕ ਖੋਹ ਕੇ ਫਰਾਰ ਹੋ ਗਏ। ਇਸੇ ਦੌਰਾਨ ਉਕਤ ਰਸਤੇ ਤੋਂ ਆਏ ਕੁਝ ਲੋਕਾਂ ਨੇ ਦੱਸਿਆ ਕਿ ਇਹ ਲੁਟੇਰੇ ਆਪਣੀ ਹੀ ਬਾਈਕ 'ਤੇ ਇਕ ਰਾਹਗੀਰ ਤੋਂ ਮੋਬਾਈਲ ਖੋਹ ਕੇ ਭੱਜ ਰਹੇ ਸਨ ਅਤੇ ਬਾਈਕ ਰੁਕਣ ਕਾਰਨ ਉਹ ਉਸ ਨੂੰ ਮੌਕੇ 'ਤੇ ਹੀ ਸੁੱਟ ਕੇ ਭੱਜ ਗਏ, ਜਦਕਿ ਲੁਟੇਰੇ ਸ਼ਿਕਾਇਤਕਰਤਾ ਦਾ ਮੋਟਰਸਾਈਕਲ ਆਪਣੇ ਨਾਲ ਹੀ ਲੈ ਗਏ। ਲੁਟੇਰੇ ਜਿਸ ਪਲਸਰ ਬਾਈਕ ਨੂੰ ਸੜਕ ਵਿਚਾਲੇ ਸੁੱਟ ਕੇ ਫਰਾਰ ਹੋ ਗਏ ਸਨ, ਨੂੰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਰਾਮਦ ਕਰ ਲਿਆ ਹੈ।

ਇਹ ਵੀ ਪੜ੍ਹੋ : ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਪਤੀ ਸਣੇ ਸਹੁਰਾ ਪਰਿਵਾਰ ਖ਼ਿਲਾਫ਼ ਕੇਸ ਦਰਜ

ਦਾਤ ਦੀ ਨੋਕ 'ਤੇ ਮੋਟਰਸਾਈਕਲ ਲੁੱਟਣ ਵਾਲੇ 2 ਕਾਬੂ, ਤੀਜੇ ਦੀ ਭਾਲ ਜਾਰੀ

ਸਾਹਨੇਵਾਲ (ਜਗਰੂਪ) : ਬੀਤੇ ਦਿਨੀਂ ਕੰਮ ਤੋਂ ਘਰ ਪਰਤ ਰਹੇ ਇਕ ਵਿਅਕਤੀ ਨੂੰ ਦਾਤ ਵਿਖਾ ਕੇ ਉਸ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਖੋਹਣ ਵਾਲੇ 3 'ਚੋਂ 2 ਲੁਟੇਰਿਆਂ ਨੂੰ ਥਾਣਾ ਸਾਹਨੇਵਾਲ ਦੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਲੁੱਟੇ ਗਏ 2 ਮੋਟਰਸਾਈਕਲ ਅਤੇ ਕੁਝ ਮੋਬਾਈਲ ਵੀ ਬਰਾਮਦ ਕਰ ਲਏ ਹਨ। ਇਸ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ.-2 ਸੁਹੇਲ ਕਾਸਿਮ ਮੀਰ ਅਤੇ ਏ.ਸੀ.ਪੀ.-ਸਾਊਥ ਵੈਭਵ ਸਹਿਗਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਥਾਣਾ ਸਾਹਨੇਵਾਲ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਗੁਪਤ ਸੂਤਰਾਂ ਦੀ ਮਦਦ ਨਾਲ ਸਰਬਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੰਗਣਵਾਲ ਕੋਲੋਂ ਉਸ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 10 ਐੱਚ ਟੀ 5801 ਲੁੱਟਣ ਵਾਲੇ ਲੁਟੇਰਿਆਂ ਦਾ ਸੁਰਾਗ ਪਤਾ ਲਗਾਇਆ ਗਿਆ।

ਇਹ ਵੀ ਪੜ੍ਹੋ : ਪਾਸਟਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਭੰਨ੍ਹਿਆ ਮੋਟਰਸਾਈਕਲ, ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ

ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਲੁਟੇਰਿਆਂ ਵੱਲੋਂ ਘਟਨਾ ਸਥਾਨ 'ਤੇ ਛੱਡਿਆ ਗਿਆ ਪਲਸਰ ਮੋਟਰਸਾਈਕਲ ਥਾਣਾ ਡੇਹਲੋਂ ਦੇ ਪਿੰਡ ਰਣੀਆਂ ਤੋਂ ਚੋਰੀ ਕੀਤਾ ਗਿਆ ਸੀ। ਇਸ ਸਬੰਧੀ ਥਾਣਾ ਡੇਹਲੋਂ 'ਚ ਮੁਕੱਦਮਾ ਵੀ ਦਰਜ ਹੈ। ਇਸ ਤੋਂ ਬਾਅਦ ਮਿਲੇ ਸੁਰਾਗ ਦੇ ਅਧਾਰ 'ਤੇ ਪਤਾ ਲੱਗਾ ਕਿ ਇਹ ਦੋਵੇਂ ਵਾਰਦਾਤਾਂ ਸੰਜੀਵ ਕੁਮਾਰ ਉਰਫ ਸੁਨੀਲ ਪੁੱਤਰ ਵਿਜੈ ਕੁਮਾਰ ਵਾਸੀ ਮਛਲੀ ਬਾਜ਼ਾਰ ਯੂਪੀ ਹਾਲ ਵਾਸੀ ਗਲੀ ਨੰਬਰ 5 ਸੁੰਦਰ ਨਗਰ ਥਾਣਾ ਡਾਬਾ, ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਬਾੜੇਵਾਲ ਲੁਧਿਆਣਾ ਅਤੇ ਇਨ੍ਹਾਂ ਦੇ ਤੀਸਰੇ ਸਾਥੀ ਮਫਰੂਰ ਵੱਲੋਂ ਅੰਜਾਮ ਦਿੱਤੀਆਂ ਗਈਆਂ ਹਨ।

PunjabKesari

ਇਸ ਤੋਂ ਬਾਅਦ ਪੁਲਸ ਨੇ ਉਕਤ ਸੰਜੀਵ ਤੇ ਇੰਦਰਜੀਤ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਹੀਰੋ ਸਪਲੈਂਡਰ ਅਤੇ ਪਲਸਰ ਮੋਟਰਸਾਈਕਲ, ਰਾਹਗੀਰਾਂ ਤੋਂ ਖੋਹੇ ਗਏ 4 ਮੋਬਾਈਲਅਤੇ ਵਾਰਦਾਤ 'ਚ ਵਰਤਿਆ ਗਿਆ ਦਾਤ ਬਰਾਮਦ ਕਰ ਲਿਆ ਹੈ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਛਾਣਬੀਣ ਦੌਰਾਨ ਉਕਤ ਮੁਲਜ਼ਮਾਂ ਨੇ ਮੰਨਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਹੀ ਉਹ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਦੇ ਤੀਸਰੇ ਸਾਥੀ ਮਫਰੂਰ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News