ਹੁਸ਼ਿਆਰਪੁਰ ਵਿਖੇ ਲੁਟੇਰਿਆਂ ਨੇ ਕਾਰ ਸਵਾਰ ਤੋਂ ਲੁੱਟੀ ਸਾਢੇ 3 ਲੱਖ ਰੁਪਏ ਨਕਦੀ ਤੇ ਕਾਰ

Friday, Jan 13, 2023 - 12:44 PM (IST)

ਹੁਸ਼ਿਆਰਪੁਰ ਵਿਖੇ ਲੁਟੇਰਿਆਂ ਨੇ ਕਾਰ ਸਵਾਰ ਤੋਂ ਲੁੱਟੀ ਸਾਢੇ 3 ਲੱਖ ਰੁਪਏ ਨਕਦੀ ਤੇ ਕਾਰ

ਹੁਸ਼ਿਆਰਪੁਰ (ਰਾਕੇਸ਼)– ਸਿੰਘੜੀਵਾਲਾ ਬਾਈਪਾਸ ’ਤੇ ਕੇ. ਐੱਫ਼. ਸੀ. ਅੱਗੇ 2 ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ’ਤੇ ਇਕ ਕਾਰ ਸਵਾਰ ਨੂੰ ਲੁੱਟ ਲਿਆ ਅਤੇ ਫ਼ਰਾਰ ਹੋ ਗਿਆ। ਲੁਟੇਰੇ ਕਾਰ ਨੂੰ ਵੀ ਆਪਣੇ ਨਾਲ ਲੈ ਗਏ। ਜਾਣਕਾਰੀ ਦਿੰਦੇ ਘਟਨਾ ਦੇ ਸ਼ਿਕਾਰ ਹਰਪ੍ਰੀਤ ਨੇ ਦੱਸਿਆ ਕਿ ਉਹ ਸ਼ਾਹਕੋਟ ਤੋਂ ਇਥੇ ਹਾਰਡਵੇਅਰ ਦਾ ਸਾਮਾਨ ਦੇ ਕੇ ਹਰ 15 ਦਿਨਾਂ ਬਾਅਦ ਕੁਲੈਕਸ਼ਨ ਲਈ ਆਉਂਦਾ ਹੈ। ਬੀਤੇ ਦਿਨ ਕੁਲੈਕਸ਼ਨ ਕਰਕੇ ਕੇ. ਐੱਫ਼. ਸੀ. ਕੋਲ ਗੱਡੀ ਵਿਚ ਬੈਠ ਕੇ ਖਾਣਾ ਖਾਣ ਲੱਗਾ ਤਾਂ ਅਜੇ ਇਕ ਰੋਟੀ ਹੀ ਖਾਧੀ ਸੀ ਕਿ ਇਕ ਲੜਕੇ ਨੇ ਗੱਡੀ ਵਿਚ ਬੈਠੇ ਹੀ ਉਸ ’ਤੇ ਕੋਈ ਤਿੱਖੀ ਚੀਜ਼ ਮਾਰੀ, ਜਿਸ ਨਾਲ ਹੀ ਉਹ ਹੱਥੋਪਾਈ ਕਰਨ ਲੱਗਾ, ਇੰਨਾ ਹੀ ਨਹੀਂ ਉਸ ਦਾ ਦੂਜਾ ਸਾਥੀ ਆਇਆ, ਉਸ ਨੇ ਉਸ ਦੀ ਛਾਤੀ ’ਤੇ ਕੋਈ ਤੇਜ਼ਧਾਰ ਹਥਿਆਰ ਮਾਰ ਦਿੱਤਾ। ਇਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਲੁਟੇਰੇ ਉਸ ਦੀ ਕਾਰ ਵਿਚ ਰੱਖੇ ਸਾਢੇ 3 ਲੱਖ ਰੁਪਏ ਅਤੇ ਉਸ ਦੀ ਗੱਡੀ ਨੂੰ ਲੁੱਟ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪੁਲਸ ਦੀ ਵੱਡੀ ਕਾਰਵਾਈ, 3 ਡਰੱਗ ਸਮੱਗਲਰਾਂ ਦੀ 1.50 ਕਰੋੜ ਦੀ ਪ੍ਰਾਪਰਟੀ ਸਰਕਾਰੀ ਤੌਰ ’ਤੇ ਕੀਤੀ ਅਟੈਚ

ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਅਤੇ ਮੌਕੇ ’ਤੇ ਪਹੁੰਚ ਕੇ ਤੱਥਾਂ ਨੂੰ ਹਾਸਲ ਕਰਨਾ ਸ਼ੁਰੂ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਨੁਸਾਰ 2 ਵਿਅਕਤੀ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ ਪਰ ਆਪਣਾ ਮੂੰਹ ਢਕਿਆ ਹੋਇਆ ਸੀ। ਉਨ੍ਹਾਂ ਨੇ ਉਸ ਕੋਲੋਂ ਰੁਪਏ ਖੋਹ ਲਏ ਅਤੇ ਗੱਡੀ ਲੁੱਟ ਕੇ ਫ਼ਰਾਰ ਹੋ ਗਏ। ਪੁਲਸ ਨੇ ਰੇਲਵੇ ਫਾਟਕ ਨੇੜਿਓਂ ਕਾਰ ਨੂੰ ਰਿਕਵਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਪਤਾ ਲਾਇਆ ਜਾ ਰਿਹਾ ਹੈ ਕਿ ਲੁਟੇਰੇ ਕਿਥੋਂ ਉਸ ਦਾ ਪਿੱਛਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News