ਲੁਟੇਰੇ ਮੋਟਰਸਾਈਕਲ ਪਿੱਛੇ ਘੜੀਸਦੇ ਲੈ ਗਏ ਕੁੜੀ ਪਰ ਨਹੀਂ ਛੱਡਿਆ ਪਰਸ

Friday, Jul 05, 2024 - 01:41 PM (IST)

ਲੁਟੇਰੇ ਮੋਟਰਸਾਈਕਲ ਪਿੱਛੇ ਘੜੀਸਦੇ ਲੈ ਗਏ ਕੁੜੀ ਪਰ ਨਹੀਂ ਛੱਡਿਆ ਪਰਸ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਵਿਚ ਪਿਛਲੇ ਕਾਫੀ ਸਮੇਂ ਤੋਂ ਚੋਰੀਆਂ ਅਤੇ ਸਨੈਚਿੰਗ ਆਦਿ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਬੀਤੇ ਦਿਨੀਂ ਫਿਰੋਜ਼ਪੁਰ ਸ਼ਹਿਰ ਦੀ ਸੋਢੀ ਇੰਦਰ ਸਿੰਘ ਗਲੀ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਜਾ ਰਹੀਆਂ ਦੋ ਲੜਕੀਆਂ ਵਿਚੋਂ ਇਕ ਲੜਕੀ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਿਵੇਂ ਹੀ ਲੁਟੇਰ ਲੜਕੀ ਦਾ ਬੈਗ ਖਿੱਚ ਕੇ ਲਿਜਾਣ ਲੱਗੇ ਤਾਂ ਲੜਕੀ ਨੇ ਆਪਣਾ ਬੈਗ ਨਹੀਂ ਛੱਡਿਆ ਅਤੇ ਮੋਟਰਸਾਈਕਲ ਦੇ ਪਿੱਛੇ ਕਾਫੀ ਦੂਰ ਤੱਕ ਘੜੀਸਦੀ ਗਈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਅਤੇ ਮੋਟਰਸਾਈਕਲ ਸਵਾਰ ਲੁਟੇਰੇ ਉਥੋਂ ਫ਼ਰਾਰ ਹੋ ਗਏ। ਅਜਿਹੀਆਂ ਘਟਨਾਵਾਂ ਕਾਰਨ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਅਤੇ ਖਾਸ ਕਰ ਕੇ ਔਰਤਾਂ ਵਿਚ ਡਰ ਦਾ ਮਾਹੌਲ ਹੈ।

ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਸ਼ਹਿਰੀ ਵਪਾਰ ਮੰਡਲ ਦੇ ਅਹੁਦੇਦਾਰ ਬੰਟੀ ਬਜਾਜ ਨੇ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਫਿਰੋਜ਼ਪੁਰ ਵਿਚ ਵੱਧ ਰਹੀਆਂ ਚੋਰੀਆਂ ਅਤੇ ਖੋਹ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਸ਼ਹਿਰ ਵਿਚ ਚੱਲਣਾ ਮੁਸ਼ਕਲ ਹੋ ਗਿਆ ਹੈ।
 


author

Gurminder Singh

Content Editor

Related News