ਤੜਕਸਾਰ ਪਈਆਂ ਭਾਜੜਾਂ! ਸਵਾਰੀਆਂ ਲੈ ਕੇ ਜਲੰਧਰ ਆ ਰਹੀ ਰੋਡਵੇਜ਼ ਬੱਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ

Monday, Apr 28, 2025 - 08:13 AM (IST)

ਤੜਕਸਾਰ ਪਈਆਂ ਭਾਜੜਾਂ! ਸਵਾਰੀਆਂ ਲੈ ਕੇ ਜਲੰਧਰ ਆ ਰਹੀ ਰੋਡਵੇਜ਼ ਬੱਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ/ਵਰਿੰਦਰ ਪੰਡਿਤ): ਅੱਜ ਤੜਕਸਾਰ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੁਰਾਲਾ ਨਜ਼ਦੀਕ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਟਿੱਪਰ ਵਿਚਾਲੇ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟਿੱਪਰ ਪਲਟ ਗਿਆ ਤੇ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ Yellow Alert ਜਾਰੀ! ਮੀਂਹ ਬਾਰੇ ਵੀ ਆਈ ਨਵੀਂ ਅਪਡੇਟ

ਸੂਤਰਾਂ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 4.30 ਵਜੇ ਵਾਪਰਿਆ। ਹਰਿਆਣਾ ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ। ਗੁਰਦੁਆਰਾ ਗੁਰੂ ਨਾਨਕ ਦਰਬਾਰ ਕੁਰਾਲਾ ਨਜ਼ਦੀਕ ਆ ਕੇ ਬੱਸ ਬਜਰੀ ਨਾਲ ਭਰੇ ਹੋਏ ਟਿੱਪਰ ਵਿਚ ਟਕਰਾ ਗਈ। ਹਾਦਸਾ ਕਿੰਨਾ ਭਿਆਨਕ ਸੀ, ਇਸ ਗੱਲ ਦਾ ਇੰਦਾਜ਼ਾ ਤਸਵੀਰਾਂ ਵਿਚ ਵਾਹਨਾਂ ਦੀ ਹਾਲਤ ਵੇਖ ਕੇ ਲਗਾਇਆ ਜਾ ਸਕਦਾ ਹੈ। ਗਨੀਮਤ ਇਹ ਰਹੀ ਕਿ ਇੰਨੇ ਭਿਆਨਕ ਹਾਦਸੇ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ : ਹੁਣ ਸਕੂਲਾਂ ਵਿਚ ਛੁੱਟੀ ਵੇਲੇ ਵੱਡੇ ਪੁਲਸ ਅਧਿਕਾਰੀ ਰਹਿਣਗੇ ਮੌਜੂਦ, ਜਾਣੋ ਕਿਉਂ ਲਿਆ ਗਿਆ ਫ਼ੈਸਲਾ

ਇਸ ਹਾਦਸੇ ਵਿਚ ਬੱਸ ਡਰਾਈਵਰ ਕਰਨ ਸਿੰਘ ਪੁੱਤਰ ਈਸ਼ਵਰ ਸਿੰਘ ਵਾਸੀ ਖੇੜੀ ਲੋਚਾ ਹੀਸਾਰ ਹਰਿਆਣਾ ਅਤੇ ਟਰੱਕ ਡਰਾਈਵਰ ਕਮਲਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਚੱਕਵਾ ਦਸੂਹਾ ਦੇ ਮਾਮੂਲੀ ਸੱਟਾ ਲੱਗੀਆਂ ਹਨ। ਬੱਸ ਵਿਚ ਸਵਾਰ ਸਵਾਰੀਆਂ ਦਾ ਬਚਾਅ ਰਿਹਾ। ਇਸ ਮੌਕੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਮੁੱਢਲੀ ਸਹਾਇਤਾ ਦਿੱਤੀ। ਸੜਕ ਸੁਰੱਖਿਆ ਫ਼ੋਰਸ ਵੀ ਮੌਕੇ 'ਤੇ ਪਹੁੰਚ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News