ਰੋਡਵੇਜ਼ ਦੀ ਬ੍ਰੇਕ ਫੇਲ੍ਹ ਹੋਣ 'ਤੇ ਵੱਜੀਆਂ ਗੱਡੀਆਂ 'ਚ ਗੱਡੀਆਂ, ਡਰਾਈਵਰ ਬੱਸ ਛੱਡ ਕੇ ਭੱਜਿਆ

05/23/2023 3:06:40 AM

ਜਲੰਧਰ : ਗੁਰੂ ਨਾਨਕ ਮਿਸ਼ਨ ਚੌਕ 'ਚ ਸੋਮਵਾਰ ਵੱਡਾ ਹਾਦਸਾ ਹੋਣੋਂ ਟਲ ਗਿਆ। ਬੱਸ ਸਟੈਂਡ ਤੋਂ ਰਵਾਨਾ ਹੋਈ ਰੋਡਵੇਜ਼ ਦੀ ਬੱਸ ਦੀ ਬ੍ਰੇਕ ਗੁਰੂ ਨਾਨਕ ਮਿਸ਼ਨ ਚੌਕ 'ਚ ਫੇਲ੍ਹ ਹੋ ਗਈ। ਬੱਸ ਨੇ ਆਪਣੇ ਅੱਗੇ ਚੱਲ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਦੇਖਦੇ ਹੀ ਦੇਖਦੇ 4 ਵਾਹਨ ਆਪਸ ਵਿੱਚ ਟਕਰਾ ਕੇ ਨੁਕਸਾਨੇ ਗਏ ਪਰ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਇਹ ਵੀ ਪੜ੍ਹੋ : ਰਿਸ਼ਵਤ ਦੇ ਦੋਸ਼ ’ਚ ਗ੍ਰਿਫ਼ਤਾਰ ਵਿਧਾਇਕ ਅਮਿਤ ਰਤਨ ਨੂੰ ਮਿਲੀ ਜ਼ਮਾਨਤ

PunjabKesari

ਟੱਕਰ ਤੋਂ ਬਾਅਦ ਰੋਡਵੇਜ਼ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ, ਕੰਡਕਟਰ ਨੇ ਕਿਹਾ ਕਿ ਡਰਾਈਵਰ ਭੱਜਿਆ ਨਹੀਂ, ਬਲਕਿ ਵਰਕਸ਼ਾਪ ਗਿਆ ਹੈ। ਘਟਨਾ ਤੋਂ ਬਾਅਦ ਮਿਸ਼ਨ ਚੌਕ 'ਚ ਲੰਮਾ ਜਾਮ ਲੱਗ ਗਿਆ, ਜਿਸ 'ਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ।

ਇਹ ਵੀ ਪੜ੍ਹੋ : ਭਾਜਪਾ ਨਾਲ ਗਠਜੋੜ ਨੂੰ ਲੈ ਕੇ ਅਕਾਲੀ ਦਲ ਦਾ ਵੱਡਾ ਬਿਆਨ, ਬਸਪਾ ਬਾਰੇ ਵੀ ਕਹੀ ਇਹ ਗੱਲ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ, ਜਿਸ ਨੇ ਵਾਹਨਾਂ ਨੂੰ ਸਾਈਡ 'ਤੇ ਕਰਵਾ ਕੇ ਜਾਮ ਖੁਲ੍ਹਵਾਇਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨੁਕਸਾਨੇ ਗਏ ਸਾਰੇ ਵਾਹਨਾਂ ਅਤੇ ਬੱਸ ਕੰਡਕਟਰ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ, ਜੇਕਰ ਵਾਹਨ ਮਾਲਕਾਂ 'ਚ ਸਮਝੌਤਾ ਹੋ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News