ਜਲੰਧਰ 'ਚ ਅੱਜ ਇਹ ਰਸਤੇ ਰਹਿਣਗੇ ਬੰਦ! ਡਾਇਵਰਟ ਕੀਤਾ ਗਿਆ ਟ੍ਰੈਫਿਕ
Saturday, Aug 15, 2026 - 09:02 AM (IST)
ਜਲੰਧਰ (ਸ. ਹ.)–ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਮਨਾਏ ਜਾ ਰਹੇ ਆਜ਼ਾਦੀ ਦਿਹਾੜੇ ਦੇ ਮੁੱਖ ਸਮਾਰੋਹ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਕਈ ਰਸਤਿਆਂ ਨੂੰ ਡਾਇਵਰਟ ਕੀਤਾ ਹੈ। ਸਮਾਰੋਹ ਵਿਚ ਵੱਡੀ ਗਿਣਤੀ ਵਿਚ ਲੋਕ ਅਤੇ ਵੀ. ਆਈ. ਪੀ. ਸ਼ਾਮਲ ਹੋਣਗੇ, ਜਿਸ ਕਾਰਨ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਮਾਰਗਾਂ ’ਤੇ ਵਾਹਨਾਂ ਦੀ ਆਵਾਜਾਈ ਵਿਚ ਬਦਲਾਅ ਕੀਤਾ ਗਿਆ ਹੈ।
ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਸਵੇਰੇ 7 ਤੋਂ ਦੁਪਹਿਰ 2 ਵਜੇ ਤਕ ਡਾਇਵਰਸ਼ਨ ਲਾਗੂ ਰਹਿਣਗੇ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਜਲੰਧਰ ਤੋਂ ਆਉਣ ਵਾਲੀਆਂ ਬੱਸਾਂ ਅਤੇ ਵ੍ਹੀਕਲ ਲਈ ਡਾਇਵਰਸ਼ਨ ਰਹੇਗਾ। ਨਕੋਦਰ-ਮਕਸੂਦਾਂ ਸਾਈਡ ਤੋਂ ਬੱਸ ਸਟੈਂਡ ਵੱਲ ਆਉਣ ਵਾਲੇ ਛੋਟੇ ਵਾਹਨਾਂ ਨੂੰ ਬਦਲਵੇਂ ਮਾਰਗਾਂ ਤੋਂ ਭੇਜਿਆ ਜਾਵੇਗਾ। ਬੱਸ ਸਟੈਂਡ ਵੱਲ ਜਾਣ ਵਾਲੇ ਭਾਰੀ ਵਾਹਨਾਂ ’ਤੇ ਵੀ ਤੈਅ ਸਮੇਂ ਵਿਚ ਡਾਇਵਰਸ਼ਨ ਰਹੇਗਾ। ਸੀ. ਟੀ. ਇੰਸਟੀਚਿਊਟ ਵੱਲੋਂ ਆਉਣ ਵਾਲੇ ਵਾਹਨਾਂ ਲਈ ਵੀ ਬਦਲਵੀਂ ਵਿਵਸਥਾ ਰਹੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 4 ਦਿਨ ਮੀਂਹ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਰਹੇਗਾ Alert, ਮੌਸਮ ਦੀ ਤਾਜ਼ਾ ਅਪਡੇਟ ਜਾਰੀ
ਨਕੋਦਰ ਰੋਡ ਤੋਂ ਆਉਣ ਵਾਲੇ ਸਰਕਾਰੀ/ਨਿੱਜੀ ਵਾਹਨਾਂ ਨੂੰ ਤੈਅ ਬਦਲਵੇਂ ਰਸਤਿਆਂ ਤੋਂ ਭੇਜਿਆ ਜਾਵੇਗਾ। ਏ. ਡੀ. ਸੀ. ਪੀ. ਗੁਰਬਾਜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਸਵੇਰੇ 7 ਤੋਂ ਦੁਪਹਿਰ 2 ਵਜੇ ਤਕ ਸਟੇਡੀਅਮ ਦੇ ਆਲੇ-ਦੁਆਲੇ ਆਉਣ-ਜਾਣ ਤੋਂ ਪਹਿਲਾਂ ਲੋਕ ਟ੍ਰੈਫਿਕ ਡਾਇਵਰਸ਼ਨ ਅਤੇ ਪਾਰਕਿੰਗ ਵਿਵਸਥਾ ਦਾ ਧਿਆਨ ਰੱਖਣ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਜ਼ਾਦੀ ਦਿਹਾੜਾ ਸਮਾਰੋਹ ਦੌਰਾਨ ਟ੍ਰੈਫਿਕ ਨਿਯਮਾਂ ਅਤੇ ਪੁਲਸ ਦੇ ਨਿਰਦੇਸ਼ਾਂ ਦਾ ਪਾਲਣ ਕਰਨ। ਇਸ ਦੇ ਇਲਾਵਾ ਅਸੁਵਿਧਾ ਜਾਂ ਫਿਰ ਕੋਈ ਜਾਣਕਾਰੀ ਲਈ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 0181-2227296 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਾਇਵਰਸ਼ਨ ਪੁਆਇੰਟਸ
ਜਲੰਧਰ ਤੋਂ ਨਕੋਦਰ, ਮੋਗਾ ਜਾਣ ਲਈ ਸਮਰਾ ਚੌਕ, ਕੂਲ ਰੋਡ, ਅਰਬਨ ਅਸਟੇਟ, ਸੀ. ਟੀ. ਇੰਸਟੀਚਿਊਟ ਤੋਂ ਨਕੋਦਰ ਰੋਡ ਦਾ ਰੂਟ ਅਪਣਾਇਆ ਜਾ ਸਕਦਾ ਹੈ। ਟ੍ਰੈਫਿਕ ਪੁਲਸ ਵੱਲੋਂ ਟੀ-ਪੁਆਇੰਟ ਨਕੋਦਰ ਰੋਡ ਤੋਂ ਮਿਲਕ ਬਾਰ ਚੌਕ ਰੋਡ 'ਤੇ ਸਾਰੇ ਹੈਵੀ ਵ੍ਹੀਕਲਾਂ ’ਤੇ ਰੋਕ ਲਾਈ ਹੈ। ਡਾ. ਭੀਮ ਰਾਓ ਅੰਬੇਡਕਰ ਚੌਕ (ਨਕੋਦਰ ਚੌਕ) ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਚੌਕ ਰੋਡ ਪੂਰੀ ਤਰ੍ਹਾਂ ਬੰਦ ਹੋਵੇਗਾ। ਟੀ-ਪੁਆਇੰਟ ਏ. ਪੀ. ਜੇ. ਕਾਲਜ ਤੋਂ ਚੁਨਮੁਨ ਚੌਕ ਰੋਡ ਵੀ ਬੰਦ ਰੱਖੀ ਜਾਵੇਗੀ। ਮਸੰਦ ਚੌਕ ਤੋਂ ਮਿਲਕ ਬਾਰ ਚੌਕ ਵੱਲ ਆਉਣ ਵਾਲੇ ਹੈਵੀ ਵ੍ਹੀਕਲਾਂ ਦੀ ਆਵਾਜਾਈ ਬੰਦ ਰਹੇਗੀ। ਗੀਤਾ ਮੰਦਰ ਟ੍ਰੈਫਿਕ ਲਾਈਟਾਂ ਤੋਂ ਚੁਨਮੁਨ ਚੌਕ ਆਉਣ ’ਤੇ ਰੋਕ ਲਾਈ ਗਈ ਹੈ। ਬੱਸ ਸਟੈਂਡ ਜਲੰਧਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ, ਹੈਵੀ ਵ੍ਹੀਕਲ ਪੀ. ਏ. ਪੀ. ਚੌਕ ਤੋਂ ਕਰਤਾਰਪੁਰ ਦੇ ਰੂਟ ਦੀ ਵਰਤੋਂ ਕਰਨ। ਇਸੇ ਤਰ੍ਹਾਂ ਨਕੋਦਰ-ਸ਼ਾਹਕੋਟ ਆਉਣ-ਜਾਣ ਵਾਲੇ ਛੋਟੇ ਵ੍ਹੀਕਲ ਬੱਸ ਸਟੈਂਡ ਤੋਂ ਸਮਰਾ ਚੌਕ, ਕੂਲ ਰੋਡ, ਅਰਬਨ ਅਸਟੇਟ ਫੇਜ਼-2, ਸੀ. ਟੀ. ਇੰਸਟੀਚਿਊਟ ਅਤੇ ਪ੍ਰਤਾਪਪੁਰਾ ਦਾ ਰੂਟ ਲੈਣਗੇ। ਵਡਾਲਾ ਚੌਕ, ਗੁਰੂ ਰਵਿਦਾਸ ਚੌਕ ਰੂਟ ਤੋਂ ਆਉਣ-ਜਾਣ ਵਾਲੇ ਟ੍ਰੈਫਿਕ ’ਤੇ ਪੂਰੀ ਤਰ੍ਹਾਂ ਰੋਕ ਹੋਵੇਗੀ।
ਬੱਸ ਪਾਰਕਿੰਗ : ਮਿਲਕ ਬਾਰ ਚੌਕ ਤੋਂ ਟੀ-ਪੁਆਇੰਟ ਨਕੋਦਰ ਰੋਡ ਤਕ ਸੜਕ ਦੇ ਦੋਵੇਂ ਪਾਸੇ।
ਸਿਟੀ ਹਸਪਤਾਲ ਚੌਕ ਤੋਂ ਗੀਤਾ ਮੰਦਰ ਚੌਕ ਤਕ ਵੀ ਸੜਕ ਦੇ ਦੋਵੇਂ ਪਾਸੇ ਬੱਸਾਂ ਖੜ੍ਹੀਆਂ ਕੀਤੀਆਂ ਜਾ ਸਕਣਗੀਆਂ।
ਕਾਰ ਪਾਰਕਿੰਗ : ਮਿਲਕ ਬਾਰ ਚੌਕ ਤੋਂ ਮਸੰਦ ਚੌਕ ਤਕ ਸੜਕ ਦੇ ਦੋਵੇਂ ਪਾਸੇ।
ਮਸੰਦ ਚੌਕ ਤੋਂ ਗੀਤਾ ਮੰਦਰ ਚੌਕ ਤਕ ਵੀ ਸੜਕ ਦੇ ਦੋਵੇਂ ਪਾਸੇ ਕਾਰ ਪਾਰਕਿੰਗ ਕੀਤੀ ਜਾ ਸਕੇਗੀ।
ਮਿਲਕ ਬਾਰ ਚੌਕ ਤੋਂ ਮੋੜ ਰੈੱਡ ਕਰਾਸ ਭਵਨ ਤਕ।
ਦੋਪਹੀਆ ਵਾਹਨਾਂ ਦੀ ਪਾਰਕਿੰਗ : ਸਿਟੀ ਹਸਪਤਾਲ ਚੌਕ ਤੋਂ ਨਿਊ ਜਵਾਹਰ ਨਗਰ ਮਾਰਕੀਟ ਤਕ ਸੜਕ ਦੇ ਦੋਵੇਂ ਪਾਸੇ।
ਪ੍ਰੈੱਸ ਪਾਰਕਿੰਗ : ਟੈਂਕੀ ਵਾਲੀ ਗਲੀ ਸਟੇਡੀਅਮ ਦੇ ਪਿੱਛੇ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ ਨੇ ਬੱਸ ਸਟੈਂਡ 'ਤੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
