ਪੰਜਾਬ ਦੇ ਇਨ੍ਹਾਂ ਇਲਾਕਿਆਂ ''ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
Tuesday, Aug 11, 2026 - 04:58 AM (IST)
ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਫਗਵਾੜਾ (ਮੁਕੇਸ਼) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਚਹੇੜ ਉਪ ਮੰਡਲ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ 11 ਅਗਸਤ ਦਿਨ ਮੰਗਲਵਾਰ ਨੂੰ 66 ਕੇਵੀ ਸ/ਸ ਚਹੇੜੂ ਤੋਂ ਚੱਲਦੇ 11 ਕੇ.ਵੀ. ਨੰਗਲ ਮੱਝਾ ਤੇ ਚਹੇੜੂ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪਿੰਡ ਕਿਸ਼ਨਪੁਰ ਨੰਗਲ ਮੱਝਾ, ਸਪੇਰੋੜ ਦੀ ਘਰੇਲੂ ਵਪਾਰਿਕ ਤੇ ਖੇਤੀਬਾੜੀ ਦੀ ਸਪਲਾਈ ਬੰਦ ਰਹੇਗੀ।
ਅਮਲੋਹ (ਜੋਗਿੰਦਰਪਾਲ)-ਸੀਨੀਅਰ ਕਾਰਜਕਾਰੀ ਇੰਜੀਨੀਅਰ, ਸੰਚਾਲਨ ਵੰਡ ਮੰਡਲ ਪੰ:ਰਾ:ਪਾ:ਕਾ:ਲਿਮ ਅਮਲੋਹ ਇੰਜੀਨੀਅਰ ਵਿਜੈਪਾਲ ਸਿੰਘ ਨੇ ਕਿਹਾ 11-08-2026 ਦਿਨ ਮੰਗਲਵਾਰ ਨੂੰ 220 ਕੇ. ਵੀ. ਗਰਿੱਡ ਅਮਲੋਹ ਵਿਖੇ ਜਰੂਰਤ ਮਹੁੰਮਤ ਹੋਣ ਕਰਕੇ ਇਸ ਗਰਿੱਡ ਤੋਂ ਚੱਲਣ ਵਾਲੀਆਂ ਸਾਰੀਆਂ 11 ਕੇ. ਵੀ. ਲਾਈਨਾਂ ਸਵੇਰੇ 10.30 ਤੋਂ ਦੁਪਹਿਰ 1.30 ਵਜੇ ਤੱਕ ਬੰਦ ਰਹਿਗੀਆਂ, ਜਿਸ ਕਰ ਕੇ ਇਸ ਸਮੇਂ ਦੌਰਾਨ ਉਕਤ ਗਰਿੱਡਾਂ ਤੋ ਚੱਲਣਵਾਲੇ ਸਾਰੇ ਘਰੇਲੂ, ਉਦਯੋਗਿਕ ਅਤੇ ਖੇਤੀਬਾੜੀ ਖਪਤਕਾਰਾਂ ਦੀ ਸਪਲਾਈ ਬੰਦ ਰਹੇਗੀ ਖ਼ਪਤਕਾਰ ਭਰਾ ਨੋਟ ਕਰਨ, ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁਰੰਮਤ ਦੇ ਜ਼ਰੂਰੀ ਕੰਮ ਦੋਰਾਨ ਸਮਾਂ ਘੱਟ ਵੱਧ ਵੀ ਸਕਦਾ ਹੈ।
