ਜਲੰਧਰ ਬਾਰ ਐਸੋਸੀਏਸ਼ਨ ਦਾ ਵੱਡਾ ਐਕਸ਼ਨ, 8 ਵਕੀਲ ਮੈਂਬਰਸ਼ਿਪ ਤੋਂ ਮੁਅੱਤਲ
Saturday, Aug 01, 2026 - 03:17 AM (IST)
ਜਲੰਧਰ (ਜਤਿੰਦਰ, ਭਾਰਦਵਾਜ) : ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਦੇ ਖ਼ਿਲਾਫ਼ ਆਪਣਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਇਸੇ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਬਾਰ ਵੱਲੋਂ ਬਤੌਰ ਕਾਨੂੰਨੀ ਸਹਾਇਤਾ ਡਿਫੈਂਸ ਕੌਂਸਲ ਵਿਚ ਕੰਮ ਕਰਨ ਵਾਲੇ ਆਪਣੀ ਹੀ ਬਾਰ ਦੇ 8 ਵਕੀਲ ਮੈਂਬਰਾਂ ਐਡਵੋਕੇਟ ਹਰਨੇਕ ਸਿੰਘ ਚੀਫ ਲੀਗਲ ਏਡ ਡਿਫੈਂਸ ਕੌਂਸਲ ਜਲੰਧਰ, ਵਿਮਲ ਸਚਦੇਵਾ ਡਿਪਟੀ ਚੀਫ ਲੀਗਲ ਏਡ ਡਿਫੈਂਸ ਕੌਂਸਲ ਜਲੰਧਰ, ਨਵਨੀਤ ਕੁਮਾਰ ਢੱਲ ਡਿਪਟੀ ਚੀਫ ਲੀਗਲ ਏਡ ਡਿਫੈਂਸ ਕੌਂਸਲ, ਅਪਰਨਾ ਨਾਹਰ ਸਹਾਇਕ ਲੀਗਲ ਏਡ ਡਿਫੈਂਸ ਕੌਂਸਲ ਜਲੰਧਰ, ਮੁਸਕਾਨ ਸ਼ਰਮਾ, ਯੁਵਰਾਜ ਸਿੰਘ ਦੋਵੇਂ ਸਹਾਇਕ ਲੀਗਲ ਏਡ ਡਿਫੈਂਸ ਕੌਂਸਲ, ਸਤਪਾਲ ਚੀਫ ਲੀਗਲ ਏਡ ਡਿਫੈਂਸ ਕੌਂਸਲ ਕਪੂਰਥਲਾ ਅਤੇ ਦਸ਼ਵਿੰਦਰ ਸਿੰਘ ਡਿਪਟੀ ਚੀਫ ਲੀਗਲ ਏਡ ਡਿਫੈਂਸ ਕੌਂਸਲ ਜਲੰਧਰ ਨੂੰ ਬਾਰ ਦੀ ਮੈਂਬਰਸ਼ਿੱਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਦਿਤਿਆ ਜੈਨ ਅਤੇ ਸਕੱਤਰ ਰੋਹਿਤ ਗੰਭੀਰ ਨੇ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
