ਸੜਕਾਂ ''ਤੇ ਉੱਗੀ ਘਾਹ-ਬੂਟੀ ਕਟਵਾਏ ਜਾਣ ਦੀ ਮੰਗ

Wednesday, Sep 13, 2017 - 01:56 PM (IST)

ਸੜਕਾਂ ''ਤੇ ਉੱਗੀ ਘਾਹ-ਬੂਟੀ ਕਟਵਾਏ ਜਾਣ ਦੀ ਮੰਗ

ਰੂਪਨਗਰ(ਵਿਜੇ)— ਬਰਸਾਤ ਦੇ ਮੌਸਮ ਕਰਕੇ ਸ਼ਹਿਰ ਦੀਆਂ ਕਈ ਸੜਕਾਂ ਦੇ ਦੋਵੇਂ ਪਾਸੇ ਜੰਗਲੀ ਘਾਹ-ਬੂਟੀ ਉੱਗਣ ਕਾਰਨ ਜਿੱਥੇ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ, ਉਥੇ ਹੀ ਜ਼ਹਿਰੀਲੇ ਜੀਵ-ਜੰਤੂਆਂ ਦੇ ਪੈਦਾ ਹੋਣ ਦਾ ਵੀ ਖਤਰਾ ਰਹਿੰਦਾ ਹੈ। ਜਾਣਕਾਰੀ ਅਨੁਸਾਰ ਨਗਰ ਤੋਂ ਹੈੱਡ ਵਰਕਸ ਮਾਰਗ 'ਤੇ ਗਿਆਨੀ ਜੈਲ ਸਿੰਘ ਨਗਰ, ਰੇਲਵੇ ਸਟੇਸ਼ਨ ਰੋਡ ਤੇ ਸ਼ਿਵਾਲਿਕ ਪਬਲਿਕ ਸਕੂਲ ਮਾਰਗ ਜਿਸ 'ਤੇ ਮਾਣਯੋਗ ਸੈਸ਼ਨ ਜੱਜ ਦਾ ਨਿਵਾਸ ਸਥਾਨ ਵੀ ਹੈ 'ਤੇ ਸੜਕ ਦੇ ਦੋਵੇਂ ਪਾਸੇ ਜੰਗਲੀ ਘਾਹ-ਬੂਟੀ ਦੀ ਕਟਾਈ ਨਾ ਹੋਣ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਸਮਾਜ ਸੇਵੀ ਅਤੇ ਸਵੇਰੇ-ਸ਼ਾਮ ਸੈਰ ਕਰਨ ਵਾਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਮਹੱਤਵਪੂਰਨ ਸੜਕਾਂ 'ਤੇ ਉੱਗੀ ਘਾਹ-ਬੂਟੀ ਤੁਰੰਤ ਕਟਵਾਈ ਜਾਵੇ।


Related News