ਜੈਤੋ ਰੋਡ ''ਤੇ ਬਣੇ ਪੁਲ ਦੇ ਧਸਣ ਕਾਰਨ ਵਿਭਾਗ ਨੇ ਕੁਝ ਇਸ ਤਰ੍ਹਾਂ ਵੱਡੇ ਵਾਹਨਾਂ ਦੇ ਲੰਘਣ ''ਤੇ ਲਗਾਈ ਰੋਕ

Saturday, Aug 19, 2017 - 04:39 PM (IST)

ਜੈਤੋ ਰੋਡ ''ਤੇ ਬਣੇ ਪੁਲ ਦੇ ਧਸਣ ਕਾਰਨ ਵਿਭਾਗ ਨੇ ਕੁਝ ਇਸ ਤਰ੍ਹਾਂ ਵੱਡੇ ਵਾਹਨਾਂ ਦੇ ਲੰਘਣ ''ਤੇ ਲਗਾਈ ਰੋਕ

ਕੋਟਕਪੂਰਾ (ਨਰਿੰਦਰ ਬੈੜ•) : ਸਥਾਨਕ ਸ਼ਹਿਰ ਦੇ ਕੋਟਕਪੂਰਾ-ਜੈਤੋ ਰੋਡ 'ਤੇ ਸੂਏ ਦਾ ਪੁਲ ਧਸ ਜਾਣ ਕਾਰਨ ਵਾਪਰ ਸਕਦੇ ਹਾਦਸਿਆਂ ਨੂੰ ਰੋਕਣ ਲਈ ਵਿਭਾਗ ਵੱਲੋਂ ਸੜਕ ਦੇ ਵਿਚਕਾਰ ਚਾਰ ਖੰਭੇ ਲਗਾ ਕੇ ਵੱਡੇ ਵਾਹਨਾਂ ਲਈ ਰਸਤਾ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਰਸਤੇ 'ਤੇ ਸਿਰਫ਼ ਸਕੂਟਰਾਂ ਅਤੇ ਕਾਰਾਂ ਆਦਿ ਲਈ ਹੀ ਰਾਹ ਛੱਡਿਆ ਗਿਆ ਹੈ ਅਤੇ ਬੱਸ, ਟਰੱਕ, ਟਰੈਕਟਰ, ਟਰਾਲੀਆਂ, ਵੱਡੀਆਂ ਮਸ਼ੀਨਾਂ, ਕੰਬਾਈਨਾਂ ਆਦਿ ਵੱਡੇ ਵਾਹਨਾਂ ਲਈ ਰਸਤਾ ਬੰਦ ਕਰ ਦਿੱਤਾ ਗਿਆ ਹੈ। ਇਸ ਵਿੱਚ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਵਿਭਾਗ ਵੱਲੋਂ ਵੱਡੇ ਵਾਹਨਾਂ ਲਈ ਕਿਸੇ ਪਾਸੇ ਵੀ 'ਰਸਤਾ ਬੰਦ ਜਾਂ ਬਦਲੇ ਰਸਤਿਆਂ' ਦਾ ਕੋਈ ਵੀ ਰਾਹ ਦਸੇਰਾ ਬੋਰਡ ਨਹੀਂ ਲਗਾਇਆ ਗਿਆ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਟਕਪੂਰਾ ਤੋਂ ਵਾਇਆ ਜੈਤੋ ਬਠਿੰਡਾ ਜਾਣ ਵਾਲੀਆਂ ਬੱਸਾਂ ਆਦਿ ਨੂੰ ਪਿੰਡਾਂ ਵਿਚ ਦੀ ਜਾਣਾ ਪੈਂਦਾ ਹੈ ਪ੍ਰੰਤੂ ਇੰਨ•ਾਂ ਸੜਕਾਂ ਦੀ ਚੌੜਾਈ ਘੱਟ ਹੋਣ ਕਾਰਨ ਭਾਰੀ ਮੁਸ਼ਕਿਲ ਆ ਰਾਹੀ ਹੈ। ਇਸ ਤੋਂ ਇਲਾਵਾ ਸ਼ਹਿਰ ਤੋਂ ਬਾਹਰਲੇ ਵੱਡੇ ਵਾਹਨ ਚਾਲਕਾਂ ਨੂੰ ਰਸਤਾ ਬੰਦ ਦਾ ਪਤਾ ਨਾ ਹੋਣ ਕਰਕੇ ਉਨ•ਾਂ ਨੂੰ ਫਿਰ ਰਸਤਾ ਬਦਲ ਕੇ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਹੋਰ ਰਸਤੇ ਅਪਣਾਉਣੇ ਪੈਂਦੇ ਹਨ ਜਿਸ ਨਾਲ ਸਮਾਂ ਅਤੇ ਤੇਲ ਦੋਨਾਂ ਦੀ ਹੀ ਬਰਬਾਦੀ ਹੁੰਦੀ ਹੈ। ਲੋਕਾਂ ਦੀ ਸਬੰਧਤ ਵਿਭਾਗ ਤੋਂ ਮੰਗ ਹੈ ਕਿ ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਸਾਈਨ ਬੋਰਡ ਲਗਾਏ ਜਾਣ ਅਤੇ ਹਰ ਛੋਟੇ ਵੱਡੇ ਵਾਹਨ ਲਈ ਇਸ ਰਸਤੇ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪੁਲ ਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਕੀਤੀ ਜਾਵੇ।


Related News