ਰੋਡ ਸ਼ੋਅ ਦੌਰਾਨ ਲੱਥੀ ਕੈਪਟਨ ਦੀ ਪੱਗ, ਬਿੱਟੂ ਨੇ ਸੰਭਾਲਿਆ ਮੌਕਾ (ਵੀਡੀਓ)

Tuesday, Oct 15, 2019 - 06:48 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ, ਟੱਕਰ) : ਦਾਖਾ 'ਚ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਧੂ ਦੇ ਹੱਕ ਵਿਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਲਹਿ ਗਈ। ਦਰਅਸਲ ਮੁੱਖ ਮੰਤਰੀ ਬੱਸ 'ਤੇ ਚੜ੍ਹ ਕੇ ਰੋਡ ਸ਼ੋਅ ਕਰ ਰਹੇ ਸਨ, ਇਸ ਦੌਰਾਨ ਸੜਕ 'ਤੇ ਲਗਾਏ ਗਏ ਰੱਸੀਆਂ ਵਾਲੇ ਬੈਨਰਾਂ 'ਚ ਉਨ੍ਹਾਂ ਦੀ ਪੱਗ ਫਸ ਕੇ ਲਹਿ ਗਈ।  

PunjabKesari

ਇਸ ਦੌਰਾਨ ਮੁੱਖ ਮੰਤਰੀ ਦੇ ਨਾਲ ਬੈਠੇ ਐੱਮ. ਪੀ. ਰਵਨੀਤ ਬਿੱਟੂ ਨੇ ਤੁਰੰਤ ਮੌਕਾ ਸੰਭਾਲਿਆ ਅਤੇ ਮੁੱਖ ਮੰਤਰੀ ਵਾਲੀ ਕੁਰਸੀ 'ਤੇ ਆ ਕੇ ਉਨ੍ਹਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ।

PunjabKesariPunjabKesari

PunjabKesari


author

Gurminder Singh

Content Editor

Related News