ਸੜਕ ਦੀ ਬਰਮ ਨਾਲ ਪਿਆ ਪਾੜ ਬਣ ਸਕਦੈ ਹਾਦਸੇ ਦਾ ਕਾਰਨ

08/20/2018 5:08:56 AM

ਕਾਠਗੜ੍ਹ,   (ਰਾਜੇਸ਼)—  ਪਿੰਡ ਮਾਜਰਾ ਜੱਟਾਂ ਤੋਂ ਮੇਨ ਹਾਈਵੇ ਨੂੰ ਜਾਂਦੀ ਲਿੰਕ ਸੜਕ ਦੀ ਬਰਮ ਨਾਲ ਪਿਆ ਪਾੜ ਕਦੇ ਵੀ ਵਾਹਨ ਚਾਲਕਾਂ ਲਈ ਹਾਦਸੇ ਦਾ ਕਾਰਨ ਬਣ ਸਕਦਾ ਹੈ। 
ਜਾਣਕਾਰੀ ਮੁਤਾਬਿਕ ਉਕਤ ਸੜਕ ਦਾ ਨਿਰਮਾਣ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਹੋਇਆ ਸੀ, ਜਿਸ ਵਿਚ ਨਿਰਮਾਣ ਕੰਪਨੀ ਨੇ ਬਰਸਾਤੀ ਪਾਣੀ ਦੇ ਨਿਕਾਸ ਲਈ ਪਾਈਪ ਦਬਾਏ ਸਨ ਪਰ ਹੁ ਣ  ਇਹ ਸੜਕ ਪੁਲੀ ਦੇ ਕੋਲੋਂ ਮੀਂਹ ਦੇ ਪਾਣੀ ਕਾਰਨ ਜਿਥੇ ਨੁਕਸਾਨੀ ਗਈ ਹੈ, ਉਥੇ ਹੀ ਇਸ ਦੇ ਬਰਮ ’ਚ ਪਾੜ ਪੈ ਗਿਆ ਹੈ,  ਜਿਸ ਕਾਰਨ ਵਾਹਨ ਚਾਲਕਾਂ ਨੂੰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਦਿਨ 
ਰਾਤ ਵਾਹਨ ਚਾਲਕਾਂ ਦਾ ਆਉਣਾ ਜਾਣਾ ਜਾਰੀ ਰਹਿੰਦਾ ਹੈ ਪਰ ਜੇਕਰ ਗਲਤੀ ਨਾਲ ਕੋਈ ਵਾਹਨ ਉਕਤ ਪਾੜ ਵੱਲ ਚਲਾ ਗਿਆ ਤਾਂ ਹਾਦਸਾ ਵਾਪਰ ਸਕਦਾ ਹੈ। ਲੋਕਾਂ ਦੀ ਸਬੰਧਤ ਵਿਭਾਗ ਤੋਂ ਮੰਗ ਹੈ ਕਿ ਸੜਕ ਦੀ ਬਰਮ ਨਾਲ ਪਏ ਉਕਤ ਪਾੜ ਨੂੰ ਭਰਿਆ ਜਾਵੇ ਤਾਂ ਜੋ ਹਾਦਸੇ ਦਾ ਡਰ ਨਾ ਰਹੇ।
 


Related News