ਹੁਣ ਸਰਦੀ 'ਚ ਵੀ ਹੋਵੇਗੀ ਸੜਕਾਂ ਦੀ ਮੁਰੰਮਤ, ਪੈਚ ਵਰਕ ਲਈ ਖ਼ਰੀਦੀ ਜਾਵੇਗੀ ਮਸ਼ੀਨਰੀ

Saturday, Sep 02, 2023 - 02:03 PM (IST)

ਲੁਧਿਆਣਾ (ਵੈੱਬ ਡੈਸਕ, ਹਿਤੇਸ਼) : ਮਹਾਨਗਰ ਦੇ ਲੋਕਾਂ ਨੂੰ ਹੁਣ ਸਰਦੀ ਦੇ ਮੌਸਮ ਦੌਰਾਨ ਸੜਕਾਂ ਦੀ ਖ਼ਸਤਾ ਹਾਲਤ ਕਾਰਨ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ। ਇਸ ਦੇ ਤਹਿਤ ਬਕਾਇਦਾ ਘੱਟ ਤਾਪਮਾਨ ਦੇ ਬਾਵਜੂਦ ਪ੍ਰੀਮਿਕਸ ਦੀਆਂ ਸੜਕਾਂ ਦੀ ਰਿਪੇਅਰ ਦਾ ਕੰਮ ਬੰਦ ਨਹੀਂ ਹੋਵੇਗਾ। ਇਸ ਲਈ ਨਗਰ ਨਿਗਮ ਵੱਲੋਂ ਪੈਚ ਲਾਉਣ ਵਾਲੀ ਮਸ਼ੀਨਰੀ ਖ਼ਰੀਦਣ ਦਾ ਫ਼ੈਸਲਾ ਕੀਤਾ ਗਿਆ ਹੈ।

ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਸਰਦੀ ਦੇ ਮੌਸਮ 'ਚ ਘੱਟ ਤਾਪਮਾਨ ਦੌਰਾਨ ਪ੍ਰੀਮਿਕਸ ਦੀਆਂ ਸੜਕਾਂ ਦਾ ਨਿਰਮਾਣ ਨਹੀਂ ਕੀਤਾ ਜਾਂਦਾ ਹੈ ਅਤੇ ਠੇਕੇਦਾਰਾਂ ਦੀ ਤਰ੍ਹਾਂ ਨਗਰ ਨਿਗਮ ਵੱਲੋਂ ਵੀ ਹਾਟ ਮਿਕਸ ਪਲਾਂਟ ਬੰਦ ਕਰ ਦਿੱਤਾ ਜਾਂਦਾ ਹੈ। ਇਸ ਨਾਲ ਨਵੀਆਂ ਸੜਕਾਂ ਦੇ ਨਿਰਮਾਣ ਨਾਲ ਪੈਚ ਲਾਉਣ ਦਾ ਕੰਮ ਵੀ ਬੰਦ ਹੋਣ ਕਾਰਨ ਸੜਕਾਂ ਦੀ ਹਾਲਤ ਕਾਫ਼ੀ ਖ਼ਸਤਾ ਹੋ ਜਾਂਦੀ ਹੈ।

ਇਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਅਤੇ ਹਾਦਸਿਆਂ ਕਾਰਨ ਦਿੱਕਤ ਹੋਣ ਨਾਲ ਹੀ ਇਸ ਤਰ੍ਹਾਂ ਦੀ ਖ਼ਸਤਾ ਹਾਲ ਸੜਕਾਂ ਨੂੰ ਦੁਬਾਰਾ ਬਣਾਉਣ 'ਤੇ ਕਾਫ਼ੀ ਜ਼ਿਆਦਾ ਖ਼ਰਚ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵੱਲੋਂ ਪੈਚ ਲਾਉਣ ਲਈ ਮਸ਼ੀਨਰੀ ਖ਼ਰੀਦਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸਤਾਵ ਨੂੰ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ 'ਚ ਹੋਈ ਟੈਕਨੀਕਲ ਕਮੇਟੀ ਦੀ ਪਹਿਲੀ ਮੀਟਿੰਗ ਦੌਰਾਨ ਮਨਜ਼ੂਰੀ ਦੇ ਦਿੱਤੀ ਗਈ ਹੈ।


Babita

Content Editor

Related News