ਹੰਬੜਾਂ ਸੜਕ ਕਿਨਾਰੇ ਭੇਤਭਰੇ ਹਾਲਾਤ ’ਚ ਮਿਲੀ ਵਿਅਕਤੀ ਦੀ ਲਾਸ਼

Wednesday, Jan 26, 2022 - 07:24 PM (IST)

ਹੰਬੜਾਂ ਸੜਕ ਕਿਨਾਰੇ ਭੇਤਭਰੇ ਹਾਲਾਤ ’ਚ ਮਿਲੀ ਵਿਅਕਤੀ ਦੀ ਲਾਸ਼

ਹੰਬੜਾਂ (ਜ.ਬ.) - ਪੁਲਸ ਚੌਕੀ ਹੰਬੜਾਂ ਅਧੀਨ ਪੈਂਦੇ ਲੁਧਿਆਣਾ ਮਾਰਗ ਦੇ ਕੰਡੇ ਇਕ ਅਣਪਛਾਤਾ ਵਿਅਕਤੀ ਭੇਤ-ਭਰੇ ਹਾਲਾਤ ’ਚ ਡਿੱਗਿਆ ਪਿਆ ਹੋਇਆ ਮਿਲਿਆ। ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੇ ਪੁਲਸ ਚੌਕੀ ਹੰਬੜਾਂ ਦੇ ਮੁੱਖ ਅਫ਼ਸਰ ਮਨਜੀਤ ਸਿੰਘ ਸਿੰਘਮ, ਥਾਣੇਦਾਰ ਸੁਖਜੀਤ ਸਿੰਘ ਦੀ ਪੁਲਸ ਪਾਰਟੀ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਗਣਤੰਤਰ ਦਿਵਸ ’ਤੇ ਬਠਿੰਡਾ ’ਚ ਵੱਡੀ ਵਾਰਦਾਤ : ਬਿਜਲੀ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

ਥਾਣੇਦਾਰ ਮਨਜੀਤ ਸਿੰਘ ਸਿੰਘਮ ਨੇ ਦੱਸਿਆ ਕਿ ਹੰਬੜਾਂ-ਲੁਧਿਆਣਾ ਮਾਰਗ ਕੰਡੇ ਮਿਲੇ ਲਾਵਾਰਿਸ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਲੁਧਿਆਣਾ ਦੀ ਮੋਰਚਰੀ ਵਿਖੇ ਰੱਖਵਾ ਦਿੱਤਾ ਗਿਆ ਹੈ, ਤਾਂ ਜੋ ਉਕਤ ਵਿਅਕਤੀ ਦੀ ਪਛਾਣ ਹੋ ਸਕੇ ਅਤੇ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼

ਪੁਲਸ ਅਨੁਸਾਰ ਮ੍ਰਿਤਕ ਵਿਅਕਤੀ ਉਮਰ ਪੱਖੋਂ ਬਜ਼ੁਰਗ ਜਾਪ ਰਿਹਾ ਹੈ। ਉਸ ਦੀ ਦਾਹੜੀ ਚਿੱਟੀ ਅਤੇ ਕੱਟੀ ਹੋਈ ਹੈ। ਮ੍ਰਿਤਕ ਸਿਰੋਂ ਮੋਨਾ ਹੈ। ਪੁਲਸ ਨੇ ਕਿਹਾ ਕਿ ਜੇਕਰ ਕੋਈ ਇਸ ਸਬੰਧੀ ਜਾਣਕਾਰੀ ਰੱਖਦਾ ਹੋਵੇ ਤਾਂ ਉਹ ਤੁਰੰਤ ਪੁਲਸ ਸਟੇਸ਼ਨ ਲਾਡੋਵਾਲ ਜਾਂ ਪੁਲਸ ਚੌਕੀ ਹੰਬੜਾਂ ਸੰਪਰਕ ਕਰ ਸਕਦਾ ਹੈ।


author

rajwinder kaur

Content Editor

Related News