Punjab: ਪ੍ਰਵਾਸੀਆਂ ਨੇ ਜਾਮ ਕੀਤੀ ਸੜਕ! ਮੌਕੇ ''ਤੇ ਪਹੁੰਚੀ ਭਾਰੀ ਪੁਲਸ ਫ਼ੋਰਸ

Friday, Apr 04, 2025 - 02:45 PM (IST)

Punjab: ਪ੍ਰਵਾਸੀਆਂ ਨੇ ਜਾਮ ਕੀਤੀ ਸੜਕ! ਮੌਕੇ ''ਤੇ ਪਹੁੰਚੀ ਭਾਰੀ ਪੁਲਸ ਫ਼ੋਰਸ

ਲੁਧਿਆਣਾ (ਰਾਮ/ਮੁਕੇਸ਼)- ਫੋਕਲ ਪੁਆਇੰਟ ਮੈਟਰੋ ਰੋਡ ਦੇ ਨਾਲ ਲਗਦੇ ਫੇਜ਼-4 ਵਿਖੇ ਲੋਹੇ ਦੇ ਸਰੀਏ ਨਾਲ ਲੋਡ ਟਰੱਕ ਨੇ ਬਾਈਕ ਚਾਲਕ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੂਰਜ ਗੁਪਤਾ (24) ਹਾਲ ਵਾਸੀ ਸ਼ੇਰਪੁਰ ਮੇਨ ਮਾਰਕੀਟ ਪਾਲ ਦੇ ਵਿਹੜੇ ਦੇ ਰੂਪ ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਤੋਂ ਜ਼ਿਲ੍ਹਾ ਬਲੀਆ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਹਾਦਸੇ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ। ਜਿਉਂ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦਾ ਪਤਾ ਲੱਗਾ ਤਾਂ ਉਹ ਪੂਰਵਾਂਚਲੀ ਲੀਡਰਾਂ ਨਾਲ ਮੌਕੇ ਪਹੁੰਚ ਗਏ ਤੇ ਇਨਸਾਫ ਨੂੰ ਲੈ ਕੇ ਰੋਡ ਜਾਮ ਕਰ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਕਾਲੀ Thar 'ਚ ਚਿੱਟੇ ਨਾਲ ਫੜੀ ਗਈ ਮਹਿਲਾ ਮੁਲਾਜ਼ਮ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ

ਹਾਦਸੇ ਦੀ ਸੂਚਨਾ ਮਿਲਣ ’ਤੇ ਮੋਤੀ ਨਗਰ ਪੁਲਸ ਥਾਣੇ ਦੇ ਇੰਚਾਰਜ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਭਾਰੀ ਪੁਲਸ-ਫੋਰਸ ਤੇ ਪੀ. ਸੀ. ਆਰ. ਦਸਤਿਆਂ ਨਾਲ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਰੋਸ ਵਿਖਾਵਾ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਦੇ ਹੋਏ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮ੍ਰਿਤਕ ਦੇ ਭਰਾ ਵਿੱਕੀ ਗੁਪਤਾ ਨੇ ਦੱਸਿਆ ਕਿ ਉਹ 3 ਭੈਣ-ਭਰਾ ਹਨ। ਉਸ ਦਾ ਅਤੇ ਉਸ ਦੀ ਭੈਣ ਦਾ ਵਿਆਹ ਹੋ ਚੁੱਕਾ ਹੈ, ਜਦਕਿ ਮ੍ਰਿਤਕ ਸੂਰਜ ਗੁਪਤਾ ਤੇ ਇਕ ਭਰਾ ਹਾਲੇ ਕੁਆਰੇ ਹਨ। ਉਹ ਜ਼ਿਲ੍ਹਾ ਬਲੀਆ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇੱਥੇ ਸ਼ੇਰਪੁਰ ਮੇਨ ਮਾਰਕੀਟ ਪਾਲ ਦੇ ਵਿਹੜੇ ’ਚ ਰਹਿ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - Punjab: ਗੋਲ਼ੀਆਂ ਦੀ ਤਾੜ-ਤਾੜ ਨੇ ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ! ਵਿੱਛ ਗਏ ਸੱਥਰ

ਸੂਰਜ ਗੁਪਤਾ ਫੋਕਲ ਪੁਆਇੰਟ ਫੇਜ਼-4 ਸਥਿਤ (ਐੱਮ. ਐੱਸ. ਕੈਮੀਕਲ ਟ੍ਰੇਡਰਜ਼) ਨਾਂ ਦੀ ਫੈਕਟਰੀ ’ਚ ਮਾਰਕੀਟਿੰਗ ਦਾ ਕੰਮ ਕਰ ਰਿਹਾ ਸੀ। ਅੱਜ ਸਵੇਰੇ ਫੈਕਟਰੀ ਵਿਖੇ ਹਾਜ਼ਰੀ ਲਗਾਉਣ ਮਗਰੋਂ ਜਦੋਂ ਮਾਰਕੀਟਿੰਗ ਲਈ ਮੋਟਰਸਾਈਕਲਾਂ ’ਤੇ ਬਾਜ਼ਾਰ ਵੱਲ ਨਿਕਲਿਆ ਤਾਂ ਫੈਕਟਰੀ ਨੇੜੇ ਹੀ ਫੇਜ਼-4 ਚੌਕ ’ਚ ਲੋਹੇ ਦੇ ਸਰੀਏ ਨਾਲ ਲੋਡ ਤੇਜ਼ ਰਫਤਾਰ ਆ ਰਹੇ ਟਰੱਕ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - Punjab: ਨਿੱਕੇ ਭਰਾ ਨੂੰ ਕੁਲਚੇ ਲੈਣ ਭੇਜ ਵੱਡੇ ਨੇ ਕੁੜੀ ਨੂੰ ਕੀਤਾ Message ਤੇ ਫ਼ਿਰ... ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਟੱਕਰ ਮਗਰੋਂ ਸੂਰਜ ਰੋਡ ’ਤੇ ਮੋਟਰਸਾਈਕਲ ਸਮੇਤ ਡਿੱਗ ਗਿਆ ਅਤੇ ਟਰੱਕ ਉਸ ਨੂੰ ਦਰੜਦਾ ਹੋਇਆ ਬਾਈਕ ਸਮੇਤ 60 ਮੀਟਰ ਤੱਕ ਘੜੀਸਦਾ ਲੈ ਗਿਆ। ਇਸ ਦੌਰਾਨ ਸੂਰਜ ਦੀ ਬੁਰੀ ਤਰ੍ਹਾਂ ਦਰੜੇ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਬਾਕੀ ਉਸ ਦੇ ਭਰਾ ਵਿੱਕੀ ਗੁਪਤਾ ਪੁੱਤਰ ਰਾਮ ਕੁਮਾਰ ਗੁਪਤਾ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਧਾਰਾ 106(1), 281, 324 (4) ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News