ਕੈਨੇਡਾ ’ਚ ਸਡ਼ਕ ਹਾਦਸੇ ਦੌਰਾਨ ਕਬੱਡੀ ਖਿਡਾਰੀ ਯਾਦਵੀਰ ਸਹੋਤਾ ਦੀ ਮੌਤ

08/15/2018 1:13:17 AM

ਗਡ਼੍ਹਦੀਵਾਲਾ,   (ਜਤਿੰਦਰ)-  ਨਜ਼ਦੀਕੀ ਪਿੰਡ ਮਾਨਗਡ਼੍ਹ ਦੇ ਜੰਮਪਲ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਸੰਤੋਖ ਸਿੰਘ ਤੋਖੀ ਮਾਨਗਡ਼੍ਹੀਆ ਦੇ ਸਪੁੱਤਰ ਪ੍ਰਮੁੱਖ ਕਬੱਡੀ ਖਿਡਾਰੀ ਤੇ ਖੇਡ ਪ੍ਰਮੋਟਰ ਯਾਦਵੀਰ ਸਿੰਘ ਸਹੋਤਾ ਦੀ ਕੈਨੇਡਾ ’ਚ ਹੋਏ ਇਕ ਸਡ਼ਕ ਹਾਦਸੇ ’ਚ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਤੇ ਖੇਡ ਪ੍ਰਮੋਟਰ ਯਾਦਵੀਰ ਸਿੰਘ ਸਹੋਤਾ (50) ਕਾਰ ਵਿਚ ਸਵਾਰ ਹੋ ਕੇ ਆਪਣੇ ਕੰਮ ’ਤੇ ਜਾ ਰਿਹਾ ਸੀ ਕਿ ਰਸਤੇ ਵਿਚ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਯਾਦਵੀਰ ਸਿੰਘ ਦੀ ਮੌਤ ਹੋ ਗਈ। ਉਹ ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਪਰਿਵਾਰ ਸਮੇਤ ਰਹਿ ਰਹੇ ਸਨ। ਉਨ੍ਹਾਂ ਸਕੂਲ ਅਤੇ ਕਾਲਜ ਵਿਚ ਪਡ਼੍ਹਦਿਆਂ ਨੈਸ਼ਨਲ ਪੱਧਰ ਤੱਕ ਕਬੱਡੀ ਵਿਚ ਅਨੇਕਾਂ ਉਪਲੱਬਧੀਆਂ ਹਾਸਲ ਕੀਤੀਆਂ ਤੇ ਉਹ ਕੈਨੇਡਾ ਵਿਚ ਵੀ ਟੋਰਾਂਟੋ ਕਲੱਬ ਵੱਲੋਂ ਖੇਡਦੇ ਸਨ। 
ਉਨ੍ਹਾਂ ਦੀ ਬੇਵਕਤੀ ਮੌਤ ਨਾਲ ਇਲਾਕੇ ਵਿਚ ਭਾਰੀ ਸ਼ੋਕ ਦੀ ਲਹਿਰ ਦੌਡ਼ ਗਈ ਤੇ ਵੱਖ-ਵੱਖ ਸ਼ਖਸੀਅਤਾਂ ਵੱਲੋਂ ਯਾਦਵੀਰ ਸਿੰਘ ਸਹੋਤਾ ਦੀ ਇਸ ਦਰਦਨਾਕ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।


Related News