ਮੋਗਾ ''ਚ ਭਿਆਨਕ ਸੜਕ ਹਾਦਸੇ ਨੇ ਲਈ ਪਿਓ-ਪੁੱਤ ਦੀ ਜਾਨ

11/13/2019 8:12:13 PM

ਮੋਗਾ,(ਗੋਪੀ): ਮੋਗਾ ਦੇ ਬਰਨਾਲਾ ਰੋਡ 'ਤੇ ਇਕ ਅੱਜ ਦੇਰ ਸ਼ਾਮ ਕਰੀਬ 7.30 ਵਜੇ ਇਕ ਟੈਂਪੂ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਜਿਸ ਦੌਰਾਨ ਰਸਤੇ 'ਤੇ ਜਾ ਰਹੇ ਪਿਓ-ਪੁੱਤ ਇਸ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਹਾਲਾਂਕਿ ਹਾਦਸੇ ਦਾ ਸ਼ਿਕਾਰ ਹੋਏ ਟੈਂਪੂ ਤੇ ਕਾਰ ਚਾਲਕ ਬਾਲ-ਬਾਲ ਬਚ ਗਏ। ਮ੍ਰਿਤਕ ਪਿਓ-ਪੁੱਤ ਮੋਗਾ ਦੇ ਡਾਲਾ ਦੇ ਦੱਸੇ ਜਾ ਰਹੇ ਹਨ, ਪਿਤਾ ਦੀ ਉਮਰ 75 ਸਾਲ ਦੇ ਲੜਕੇ ਦੀ ਉਮਰ ਕਰੀਬ 50 ਸਾਲ ਹੈ।


Related News