ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖੁਸ਼ੀਆਂ, ਪਿਓ-ਪੁੱਤ ਦੀ ਹੋਈ ਮੌਤ

Sunday, Apr 11, 2021 - 12:42 PM (IST)

ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖੁਸ਼ੀਆਂ, ਪਿਓ-ਪੁੱਤ ਦੀ ਹੋਈ ਮੌਤ

ਬੱਸੀ ਪਠਾਣਾਂ (ਜਗਦੇਵ):  ਬੱਸੀ ਪਠਾਣਾਂ ਬਾਈਪਾਸ 'ਤੇ ਹੋਏ ਹਾਦਸੇ 'ਚ ਪਿਓ ਪੁੱਤ ਦੀ ਮੌਤ ਹੋਣ  ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਖਾਸਲਪੁਰ ਵਾਸੀ ਜ਼ਿੰਦਰ ਸਿੰਘ (49) ਆਪਣੇ ਪੁੱਤਰ ਸੰਦੀਪ ਸਿੰਘ (20) ਨਾਲ ਚੀਮਾ ਗੈਸ ਏਜੰਸੀ 'ਚ ਸਿਲੰਡਰ ਭਰਵਾਉਣ ਲਈ ਜਾ ਰਿਹਾ ਸੀ ਤਾਂ ਤੇਜ਼ ਰਫਤਾਰ ਸਵਾਰ ਕਾਰ ਚਾਲਕ ਵੱਲੋਂ ਟੱਕਰ ਮਾਰ ਦਿੱਤੀ, ਜਿਸ ਨਾਲ ਪਿਓ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਕਾਰ ਸਵਾਰ ਦੀ ਪਛਾਣ ਕਰਕੇ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਦੋਵੇਂ ਲਾਸ਼ਾਂ ਨੂੰ ਹਸਪਤਾਲ 'ਚ ਭੇਜ ਦਿੱਤਾ।

ਇਹ ਵੀ ਪੜ੍ਹੋ:  ਲੱਖਾ ਸਿਧਾਣਾ ਦੀ ਨੌਜਵਾਨਾਂ ਨੂੰ ਵੰਗਾਰ, ਆਉਣ ਵਾਲੀਆਂ ਨਸਲਾਂ ਲਈ ਮੋਰਚੇ 'ਚ ਹੋਵੋ ਸ਼ਾਮਲ


author

Shyna

Content Editor

Related News