ਘਰੋਂ ਸਾਮਾਨ ਲੈਣ ਜਾ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਪਲਾਂ ’ਚ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ

Friday, Dec 18, 2020 - 06:01 PM (IST)

ਘਰੋਂ ਸਾਮਾਨ ਲੈਣ ਜਾ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਪਲਾਂ ’ਚ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ

ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਬਾਈਪਾਸ ਤੇ ਬਾਵਾ ਰਾਮ ਸਿੰਘ ਚੌਂਕ ’ਚ ਹੋਏ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਕੋਟਕਪੂਰਾ ਰੋਡ ਵਾਸੀ ਸੋਮ ਮਸੀਹ ਨੇ ਦੱਸਿਆ ਕਿ ਉਸਦਾ ਰਿਸ਼ਤੇਦਾਰ ਯੋਗੇਸ਼ ਉਰਫ ਯੂਸਫ ਮਸੀਹ ਪੁੱਤਰ ਜੋੋਗਿੰਦਰ ਕਿਸੇ ਕੰਮ ਲਈ ਬਠਿੰਡਾ ਰੋਡ ਬਾਈਪਾਸ ਤੇ ਆਇਆ ਸੀ।

ਇਹ ਵੀ ਪੜ੍ਹੋ:  ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

PunjabKesari

ਪਰਤਖਦਰਸ਼ੀਆਂ ਅਨੁਸਾਰ ਇਸ ਦੌਰਾਨ ਜਦ ਉਹ ਚੌਂਕ ’ਚ ਸਥਿਤ ਸ਼ਰਾਬ ਦੇ ਠੇਕੇ ਕੋਲੋਂ ਲੰਘਣ ਲੱਗਾ ਤਾਂ ਠੇਕੇ ਸਾਹਮਣੇ ਖੜ੍ਹੀ ਕਾਰ ਚਾਲਕ ਨੇ ਅਚਾਨਕ ਕਾਰ ਦੀ ਬਾਰੀ ਖੋਲ੍ਹ ਦਿੱਤੀ ਅਤੇ ਮੋਟਰਸਾਈਕਲ ਸਵਾਰ ਯੂਸਫ ਕਾਰ ਦੀ ਬਾਰੀ ਵਿਚ ਵੱਜਣ ਕਾਰਨ ਸੜਕ ਤੇ ਡਿੱਗ ਪਿਆ ਅਤੇ ਮਗਰੋਂ ਆ ਰਿਹਾ ਟਰਾਲਾ ਉਸ ਨੂੰ ਕੁਚਲ ਕੇ ਅੱਗੇ ਲੰਘ ਗਿਆ। ਯੂਸਫ ਦੀ ਮੌਕੇ ਤੇ ਹੀ ਮੌਤ ਹੋ ਗਈ। ਸੋਮ ਮਸੀਹ ਨੇ ਦੱਸਿਆ ਕਿ ਯੂਸਫ ਦੇ ਦੋ ਬਚੇ ਹਨ ਅਤੇ ਘਰ ਵਿਚ ਕਮਾਉਣ ਵਾਲਾ ਉਹ ਇਕੱਲਾ ਸੀ। ਇਸ ਮਾਮਲੇ ’ਚ ਥਾਣਾ ਸਦਰ ਪੁਲਸ ਨੇ ਮੌਕੇ ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਦਿੱਲੀ ਸਿੰਘੂ ਬਾਰਡਰ ਨਾਲੇ ’ਚੋਂ ਮਿਲੀ ਭਵਾਨੀਗੜ੍ਹ ਦੇ ਵਿਅਕਤੀ ਦੀ ਲਾਸ਼

PunjabKesari


author

Shyna

Content Editor

Related News