ਮਲੋਟ-ਲੰਬੀ ਮੁੱਖ ਮਾਰਗ ''ਤੇ ਕਾਰ ਸਮੇਤ ਨਹਿਰ ''ਚ ਰੁੜੀ ਮਹਿਲਾ

Saturday, Mar 21, 2020 - 07:05 PM (IST)

ਮਲੋਟ-ਲੰਬੀ ਮੁੱਖ ਮਾਰਗ ''ਤੇ ਕਾਰ ਸਮੇਤ ਨਹਿਰ ''ਚ ਰੁੜੀ ਮਹਿਲਾ

ਸ੍ਰੀ ਮੁਕਤਸਰ ਸਾਹਿਬ,(ਰਿਣੀ)-ਮਲੋਟ ਤੇ ਲੰਬੀ ਵਿਚਕਾਰ ਲੰਘਦੀ ਸਰਹਿੰਦ ਨਹਿਰ 'ਚ ਅੱਜ ਇਕ ਕਾਰ ਡਿੱਗ ਗਈ, ਜਿਸ ਦੌਰਾਨ ਕਾਰ 'ਚ ਸਵਾਰ ਪਤੀ-ਪਤਨੀ ਡੁੱਬ ਗਏ। ਹਾਲਾਂਕਿ ਪਤੀ ਖੁਦ ਤੈਰ ਕੇ ਨਹਿਰ 'ਚੋਂ ਬਾਹਰ ਨਿਕਲ ਆਇਆ ਜਦਕਿ ਪਤਨੀ ਕਾਰ ਸਮੇਤ ਨਹਿਰ 'ਚ ਰੁੜ ਗਈ। ਪਿੰਡ ਮਹਿਣਾ ਵਾਸੀ ਵੇਦ ਪ੍ਰਕਾਸ਼ ਕਾਲਾ ਆਪਣੀ ਪਤਨੀ ਸੋਨੂੰ ਰਾਣੀ ਸਮੇਤ ਸਹੁਰਿਆਂ ਤੋਂ ਆ ਵਾਪਸ ਆ ਰਿਹਾ ਸੀ। ਸਹੁਰਿਆਂ ਪਿੰਡੋਂ ਇਕ ਵਿਆਹ ਸਮਾਗਮ ਤੋਂ ਜਦ ਦੋਵੇਂ ਪਤੀ-ਪਤਨੀ ਵਾਸਪ ਆ ਰਹੇ ਸਨ ਤਾਂ ਉਹ ਆਪਣੇ ਬੱਚਿਆ ਨੂੰ ਸਹੁਰਿਆਂ ਦੇ ਹੀ ਛੱਡ ਆਏ। ਜਦ ਉਹ ਮਲੋਟ-ਲੰਬੀ ਮੁੱਖ ਰੋਡ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅਚਾਨਕ ਨਹਿਰ 'ਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਪਤੀ ਤੋਂ ਪੁੱਛਗਿੱਛ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


author

Deepak Kumar

Content Editor

Related News