ਸੁਲਤਾਨਪੁਰ ਲੋਧੀ: ਸੜਕ ਹਾਦਸੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਭੈਣ-ਭਰਾ ਨੂੰ ਮਿਲੀ ਦਰਦਨਾਕ ਮੌਤ

Friday, Jul 16, 2021 - 10:48 AM (IST)

ਸੁਲਤਾਨਪੁਰ ਲੋਧੀ: ਸੜਕ ਹਾਦਸੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਭੈਣ-ਭਰਾ ਨੂੰ ਮਿਲੀ ਦਰਦਨਾਕ ਮੌਤ

ਸੁਲਤਾਨਪੁਰ ਲੋਧੀ (ਧੀਰ)- ਪੰਜਾਬ ਦੀਆਂ ਸੜਕਾਂ ਖ਼ੂਨੀ ਸੜਕਾਂ ਬਣਦੀਆਂ ਜਾ ਰਹੀਆਂ ਹਨ। ਹਰ ਰੋਜ਼ ਅਨੇਕਾਂ ਹੀ ਕੀਮਤੀ ਜਾਨਾਂ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ’ਤੇ ਭਿਆਨਕ ਸੜਕ ਹਾਦਸੇ ਦੌਰਾਨ ਰਿਸ਼ਤੇਦਾਰੀ ’ਚ ਭੈਣ-ਭਰਾ ਦੀ ਮੌਤ ਦਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਿੰਦੂ ਚਿਹਰਾ ਹੋਵੇਗਾ ਉੱਪ ਮੁੱਖ ਮੰਤਰੀ: ਸੁਖਬੀਰ ਬਾਦਲ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮੇਵਾ ਸਿੰਘ ਵਾਲਾ ਦਾ ਨਿਵਾਸੀ ਜਸ਼ਨਪ੍ਰੀਤ ਸਿੰਘ (18) ਪੁੱਤਰ ਅਵਤਾਰ ਸਿੰਘ ਨਾਮਕ ਨੌਜਵਾਨ ਜਲੰਧਰ ਤੋਂ ਆਪਣੇ ਮਾਮੇ ਦੀ ਲੜਕੀ ਅਨਮੋਲ ਉਰਫ਼ ਸਟੈਫੀ ਨਾਲ ਮੋਟਰਸਾਈਕਲ ’ਤੇ ਘਰ ਵਾਪਸ ਪਰਤ ਰਿਹਾ ਸੀ ਤਾਂ ਕਰੀਬ 8 ਵਜੇ ਜਦ ਉਹ ਡੱਲਾ ਮਾਰਗ ’ਤੇ ਗੋਦਾਮਾਂ ਨੇੜੇ ਪੁੱਜੇ ਤਾਂ ਰਸਤੇ ’ਚ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਉਹ ਦੋਵੇਂ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਦਕਿ ਅਣਪਛਾਤਾ ਵਾਹਨ ਚਾਲਕ ਮੋਟਰਸਾਈਕਲ ਨੂੰ ਟੱਕਰ ਮਾਰਨ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਿਆ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ

PunjabKesari

ਉਕਤ ਦੋਵਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ’ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਸੂਚਿਤ ਕੀਤਾ ਗਿਆ। ਦੂਜੇ ਪਾਸੇ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਜਲੰਧਰ: ਪਿਓ ਦੀ ਹੈਵਾਨੀਅਤ ਕਰੇਗੀ ਹੈਰਾਨ, ਬੱਚਿਆਂ ਤੋਂ ਭੀਖ ਮੰਗਵਾਉਣ ਲਈ ਕਰਦਾ ਸੀ ਤਸ਼ੱਦਦ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News