ਸੜਕ ਕਿਨਾਰੇ ਹਾਜ਼ਰੀ ਲਗਾ ਰਹੇ 50-60 ਨਰੇਗਾ ਮਜ਼ਦੂਰਾਂ ''ਤੇ ਚੜ੍ਹਾਇਆ ਟਰੈਕਟਰ, ਨਹੀਂ ਦੇਖ ਹੁੰਦਾ ਹਾਲ
Wednesday, Jul 03, 2024 - 06:48 PM (IST)
ਨਾਭਾ (ਰਾਹੁਲ ਖੁਰਾਣਾ) : ਨਾਭਾ ਬਲਾਕ ਦੇ ਪਿੰਡ ਹਸਨਪੁਰ ਪੁਲ ਦੇ ਨਜ਼ਦੀਕ ਨਰੇਗਾ ਮਜ਼ਦੂਰਾਂ ਦੇ ਉੱਪਰ ਟਰੈਕਟਰ ਚੜ੍ਹਨ ਕਾਰਣ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦੋ ਨਰੇਗਾ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਇਕ ਬਜ਼ੁਰਗ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਇਲਾਜ ਲਈ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਟਰੈਕਟਰ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਸੀ ਜਿਸ ਦੀ ਸਪੀਡ ਬਹੁਤ ਜ਼ਿਆਦਾ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜ਼ਖਮੀਆਂ ਦਾ ਹਾਲ ਜਾਨਣ ਲਈ ਪਹੁੰਚੇ ਅਤੇ ਅਣਗਹਿਲੀ ਵਰਤਣ ਵਾਲੇ ਟਰੈਕਟਰ ਚਾਲਕ ਖ਼ਿਲਾਫ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੀ ਧਿਆਨ ਹਿੱਤ ਲਿਆਵਾਂਗਾ ਕਿ ਜੋ ਗਰੀਬ ਨਰੇਗਾ ਮਜ਼ਦੂਰਾਂ ਨਾਲ ਇਹ ਹਾਦਸਾ ਵਾਪਰਿਆ ਉਨ੍ਹਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, 14 ਜ਼ਿਲ੍ਹਿਆਂ ਵਿਚ ਅਲਰਟ ਜਾਰੀ
ਮਿਲੀ ਜਾਣਕਾਰੀ ਮੁਤਾਬਕ ਹਸਨਪੁਰ ਪਿੰਡ ਦੇ ਪੁੱਲ 'ਤੇ 50-60 ਨਰੇਗਾ ਮਜ਼ਦੂਰ ਹਾਜ਼ਰੀ ਲਗਾ ਸਨ ਤਾਂ ਬੇਲਗਾਮ ਟਰੈਕਟਰ ਚਾਲਕ ਜੋ ਕਿ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਸੀ ਨੇ ਟਰੈਕਟਰ ਸਿੱਧਾ ਮਜ਼ਦੂਰਾਂ ਉੱਪਰ ਚੜ੍ਹਾ ਦਿੱਤਾ। ਇਸ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ 12 ਦੇ ਕਰੀਬ ਜ਼ਖਮੀ ਹੋ ਗਏ। ਮ੍ਰਿਤਕ ਔਰਤਾਂ ਵਿਚ ਹਸਨਪੁਰ ਦੀ ਰਹਿਣ ਵਾਲੀ ਜਰਨੈਲ ਕੌਰ ਅਤੇ ਤੁੰਗਾਂ ਪਿੰਡ ਦੀ ਰਹਿਣ ਵਾਲੀ ਦਰੋਪਤੀ ਸ਼ਾਮਲ ਹੈ। ਹਾਦਸੇ ਵਿਚ ਕਈ ਔਰਤਾਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਕਈਆਂ ਦੀਆਂ ਬਾਹਾਂ। ਇਸ ਹਾਦਸੇ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਨੇ ਟਰੈਕਟਰ ਸਿੱਧਾ ਚੋਏ ਵਿਚ ਉਤਾਰ ਦਿੱਤਾ ਜੋ ਕਿ ਝੋਨੇ ਦੇ ਨਾਲ ਲੱਦਿਆ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਨਾਕੇ 'ਤੇ ਪੈ ਗਿਆ ਭੜਥੂ, ਐੱਸ. ਐੱਚ. ਓ. ਨੇ ਕੁੱਟ ਸੁੱਟਿਆ ਏ. ਐੱਸ. ਆਈ.
ਪ੍ਰਤੱਖਦਰਸ਼ੀ ਫੱਟੜ ਬਜ਼ੁਰਗ ਨੇ ਦੱਸਿਆ ਕਿ ਅਸੀਂ ਨਰੇਗਾ ਦੀ ਹਾਜ਼ਰੀ ਲਗਵਾ ਰਹੇ ਸੀ ਤਾਂ ਪ੍ਰਵਾਸੀ ਮਜ਼ਦੂਰ ਨੇ ਸਾਡੇ ਉੱਪਰ ਟਰੈਕਟਰ ਚੜ੍ਹਾ ਦਿੱਤਾ ਅਤੇ ਮੇਰੇ ਵੀ ਢਿੱਡ ਦੇ ਉੱਪਰ ਟਾਇਰ ਲੰਘ ਗਿਆ ਜਦਕਿ ਦਰਜਨ ਦੇ ਕਰੀਬ ਹੋਰ ਵੀ ਮਜ਼ਦੂਰ ਫੱਟੜ ਹੋ ਗਏ ਹਨ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਟਰੈਕਟਰ ਬਹੁਤ ਤੇਜ਼ ਸੀ ਅਤੇ ਇਕ ਪਾਸੇ 50-60 ਨਰੇਗਾ ਮਜ਼ਦੂਰ ਹਾਜ਼ਰੀ ਲਗਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ, ਭਤੀਜਿਆਂ ਨੇ ਸ਼ਰੇਆਮ ਕਤਲ ਕੀਤਾ ਚਾਚਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8