ਰੇਹੜੀ ਚਾਲਕ ਨੂੰ ਜ਼ਖਮੀ ਕਰਨ ਦੇ ਦੋਸ਼ ''ਚ ਕਾਰ ਚਾਲਕ ਖਿਲਾਫ ਕੇਸ ਦਰਜ

01/17/2018 5:52:07 PM

ਫਗਵਾੜਾ (ਹਰਜੋਤ)— ਇਕ ਰੇਹੜੀ ਚਾਲਕ ਨੂੰ ਟੱਕਰ ਮਾਰ ਕੇ ਜਖਮੀ ਕਰਨ ਦੇ ਦੋਸ਼ 'ਚ ਸਿਟੀ ਪੁਲਸ ਨੇ ਕਾਰ ਚਾਲਕ ਖਿਲਾਫ ਧਾਰਾ 279, 337, 338, 427 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਰਾਮਚੰਦਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਅਕਾਲ ਸਟੇਡੀਅਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਮੂੰਗਫਲੀ ਵੇਚਣ ਦੀ ਰੇਹੜੀ ਲਗਾਉਂਦਾ ਹੈ ਅਤੇ 15 ਜਨਵਰੀ ਨੂੰ ਜਦੋਂ ਉਹ ਬੰਗਾ ਰੋਡ 'ਤੇ ਰੇਹੜੀ ਲਗਾ ਕੇ ਖੜ੍ਹਾ ਸੀ ਤਾਂ ਇਕ ਕੇ. ਯੂ. ਵੀ. ਕਾਰ ਨੰਬਰ ਪੀ. ਬੀ. 10. ਐੱਫ. ਕਿਊ. 6482 ਨੇ ਉਸ 'ਚ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਸਬੰਧ 'ਚ ਪੁਲਸ ਨੇ ਕਾਰ ਚਾਲਕ ਮੇਜਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਲੁਧਿਆਣਾ ਖਿਲਾਫ ਕੇਸ ਦਰਜ ਕੀਤਾ ਹੈ।


Related News