ਫਿਰੋਜ਼ਪੁਰ: ਟਰੱਕ-ਟਰਾਲੇ ਦੀ ਜ਼ਬਰਦਸਤ ਟੱਕਰ, ਜ਼ਿੰਦਾ ਸੜਿਆ ਡਰਾਈਵਰ (ਵੀਡੀਓ)

Saturday, Oct 27, 2018 - 12:48 PM (IST)

ਫਿਰੋਜ਼ਪੁਰ (ਕੁਮਾਰ, ਗੁਲਾਟੀ)— ਅੰਮ੍ਰਿਤਸਰ ਹਾਈਵੇਅ 'ਤੇ ਪਿੰਡ ਕੁਲਗੜੀ ਤੇ ਲੋਹਗੜ ਦੇ ਕੋਲ ਟਰੱਕ ਅਤੇ ਟਰਾਲੇ ਦੀ ਜ਼ਬਰਦਸਤ ਟੱਕਰ ਹੋਣ ਕਰਕੇ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਇਕ ਡਰਾਈਵਰ ਦੀ ਸੜ ਕੇ ਮੌਤ ਹੋ ਗਈ ਜਦਕਿ ਦੂਜਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

PunjabKesari

ਮਿਲੀ ਜਾਣਕਾਰੀ ਮੁਤਾਬਕ ਝੋਨੇ ਨਾਲ ਭਰੇ ਹੋਏ ਟਰਾਲੇ ਨੂੰ ਹਾਦਸਾ ਹੁੰਦੇ ਹੀ ਅੱਗ ਲੱਗ ਗਈ, ਜਿਸ 'ਚ ਟਰਾਲੇ ਦੇ ਡਰਾਈਵਰ ਦੀ ਸੜ ਕੇ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਟਰੱਕ ਦੇ ਡਰਾਈਵਰ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ।

PunjabKesari

ਹਾਦਸੇ ਦੀ ਸੂਚਨਾ ਮਿਲਦੇ ਹੀ ਸਬੰਧਤ ਥਾਣੇ ਦੀ ਪੁਲਸ ਉਕਤ ਘਟਨਾ ਸਥਾਨ 'ਤੇ ਪਹੁੰਚ ਗਈ ਹੈ ਅਤੇ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News