ਪਠਾਨਕੋਟ ਚੌਂਕ ਨੇੜੇ ਡਾਕਟਰ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਦੋ ਜ਼ਖਮੀ

Wednesday, May 27, 2020 - 02:39 PM (IST)

ਪਠਾਨਕੋਟ ਚੌਂਕ ਨੇੜੇ ਡਾਕਟਰ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਦੋ ਜ਼ਖਮੀ

ਜਲੰਧਰ (ਵਰੁਣ)— ਜਲੰਧਰ ਦੇ ਪਠਾਨਕੋਟ ਚੌਂਕ ਨੇੜੇ ਇਕ ਡਾਕਟਰ ਦੇ ਤੇਜ਼ ਰਫਤਾਰ ਵਾਹਨ ਕਰਕੇ ਸੜਕ ਹਾਦਸਾ ਵਾਪਰ ਗਿਆ।  ਮਿਲੀ ਜਾਣਕਾਰੀ ਮੁਤਾਬਕ ਡਾਕਟਰ ਦੀ ਤੇਜ਼ ਰਫਤਾਰ ਮਰਸੀਡੀਜ਼ ਕਾਰ ਨੇ ਸੜਕ ਕੰਢੇ ਖੜ੍ਹੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮਰਸੀਡੀਜ਼ ਕਾਰ ਰੇਲਿੰਗ ਤੋੜਦੇ ਹੋਏ ਰੁਕੀ ਜਦਕਿ ਗਨੀਮਤ ਇਹ ਰਹੀ ਕਿ ਕੋਈ ਹੋਰ ਵਾਹਨ ਡਾਕਟਰ ਦੀ ਗੱਡੀ ਦੀ ਲਪੇਟ ’ਚ ਨਹੀਂ ਆਇਆ ਹੈ।

PunjabKesari

ਮਿਲੀ ਜਾਣਕਾਰੀ ਮੁਤਾਬਕ ਹਾਦਸੇ ’ਚ ਡਾਕਟਰ ਜ਼ਖਮੀ ਹੋ ਗਿਆ। ਇਸ ਦੇ ਇਲਾਵਾ ਜਿਸ ਗੱਡੀ ’ਚ ਡਾਕਟਰ ਦੀ ਮਰਸੀਡੀਜ਼ ਕਾਰ ਟਕਰਾਈ, ਉਸ ’ਚ ਸਵਾਰ ਵਰੁਣ ਗਾਬਾ ਨਾਂ ਦੇ ਨੌਜਵਾਨ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ। ਹਾਦਸੇ ਦੀ ਸੂਚਨਾ ਪਾ ਕੇ ਮੌਕੇ ’ਤੇ ਪਹੁੰਚੀ ਪੁਲਸ ਨੇ ਉਕਤ ਸਥਾਨ ਦਾ ਜਾਇਜ਼ਾ ਲਿਆ। ਜ਼ਖਮੀ ਹੋਏ ਦੋਵੇਂ ਵਿਅਕਤੀਆਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਾਕਟਰ ਇਕ ਹਸਪਤਾਲ ਦਾ ਮਾਲਕ ਹੈ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 


author

shivani attri

Content Editor

Related News