ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ, ਗਮ ’ਚ ਡੁੱਬਾ ਪਰਿਵਾਰ

Thursday, Sep 09, 2021 - 02:57 PM (IST)

ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ, ਗਮ ’ਚ ਡੁੱਬਾ ਪਰਿਵਾਰ

ਸਰਦੂਲਗੜ੍ਹ (ਚੋਪੜਾ): ਸਥਾਨਕ ਸ਼ਹਿਰ ਦੇ ਸਿਰਸਾ ਮਾਨਸਾ ਮੇਨ ਸੜਕ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਭੈਣਾਂ ਦੇ ਛੋਟੇ ਇਕਲੌਤੇ ਭਰਾ ਉਦੇ ਉੱਪਲ (10) ਪੁੱਤਰ ਰਮੇਸ਼ ਕੁਮਾਰ ਦੀ ਦੁਖਦਾਈ ਮੌਤ ਹੋਣ ਨਾਲ ਸ਼ਹਿਰ ਵਿਚ ਗਮ ਦਾ ਮਾਹੌਲ ਹੈ। ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦਾ ਮੁੰਡਾ ਉਦੇ ਉੱਪਲ ਸਿਰਸਾ ਮਾਨਸਾ ਮੇਨ ਸੜਕ ਦੇ ਕਿਨਾਰੇ ਕੱਚੀ ਜਗ੍ਹਾ ਤੇ ਸਾਇਕਲ ਲੈ ਕੇ ਖੜਾ ਸੀ ਕਿ ਮਾਨਸਾ ਵਲੋਂ ਆ ਰਹੀ ਤੇਜ਼ ਰਫਤਾਰ ਪਿੱਕ ਅੱਪ ਜੀਪ ਨੇ ਜੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਉਦੇ ਉਪੱਲ ਦੇ ਗੰਭੀਰ ਸੱਟਾਂ ਲੱਗ ਗਈਆਂ ਅਤੇ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਇਲਾਜ ਦੌਰਾਨ ਉਸ ਦੀ  ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਤ,ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

ਜ਼ਿਕਰਯੋਗ ਹੈ ਕਿ ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਸਭ ਤੋਂ ਛੋਟਾ ਭਰਾ ਸੀ, ਜਿਸ ਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ’ਚ ਧਕੇਲ ਦਿੱਤਾ ਹੈ। ਇਸ ਸਬੰਧੀ ਜਾਂਚ ਅਧਿਕਾਰੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੱਕ ਅੱਪ ਡਰਾਇਵਰ ਜੰਗੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਹਰੀਪੁਰ ਹਰਿਆਣਾ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਮਾਹੌਲ ਵਿਗਾੜ ਕੇ ਭਾਜਪਾ ਨੂੰ ਫ਼ਾਇਦਾ ਪਹੁੰਚਾਉਣ ਦੀ ਤਾਕ 'ਚ ਸ਼ਰਾਰਤੀ ਅਨਸਰ: ਹਰਸਿਮਰਤ ਬਾਦਲ


author

Shyna

Content Editor

Related News